Daily Suraj

ਪੰਜਾਬੀ

1076 ’ਤੇ ਕਾਲ ਕਰ ਕੇ ਘਰ ਬੈਠੇ ਲਵੋਂ ਸੇਵਾਵਾਂ ਦਾ ਲਾਭ

02 Jun, 2025 10:28 PM

ਬਠਿੰਡਾ : ਜ਼ਿਲ੍ਹੇ ’ਚ 34 ਸੇਵਾ ਕੇਂਦਰਾਂ ਵਿਚ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ’ਚ ਅਰਜ਼ੀਆਂ ਦੇ ਨਿਪਟਾਰੇ ਸਬੰਧੀ ਬਠਿੰਡਾ ਜ਼ਿਲ੍ਹਾ ਪੰਜਾਬ ਭਰ ’ਚ ਪਹਿਲੇ ਨੰਬਰ ’ਤੇ ਹੈ। ਸੂਬੇ ਦੇ ਨਾਗਰਿਕ ਘਰ ਬੈਠੇ ਹੀ 1076 ’ਤੇ ਕਾਲ ਕਰ ਕੇ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੁਣ ਤਕ 262453 ਵੱਖ-ਵੱਖ ਤਰ੍ਹਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਚੋਂ ਸਮਾਂ ਸੀਮਾਂ ਤੋਂ ਪੈਂਡਿੰਗ 147 ਅਰਜ਼ੀਆਂ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ 34 ਸੇਵਾ ਕੇਂਦਰਾਂ ’ਚ 450 ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ, ਜਿਨ੍ਹਾਂ ’ਚ ਪਾਸਪੋਰਟ ਵਿਭਾਗ, ਨਗਰ ਨਿਗਮ, ਪੈਨਸ਼ਨ, ਜਨਮ-ਮਰਨ ਨਾਲ ਸਬੰਧਿਤ ਪੱਤਰ, ਆਧਾਰ ਕਾਰਡ, ਵਿਆਹ ਸੰਬਧੀ ਪ੍ਰਮਾਣ ਪੱਤਰ, ਹਥਿਆਰ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਇਨਕਮ ਸਰਟੀਫਿਕੇਟ, ਫਰਦਾਂ ਸਬੰਧੀ ਪੱਤਰ ਆਦਿ ਸੇਵਾਵਾਂ ਸ਼ਾਮਲ ਹਨ।

#1076Helpline #GovernmentServices #EasyAccess #CitizenSupport #HelpLine #PublicServices #DigitalIndia

Latest News