Daily Suraj

ਪੰਜਾਬੀ

ਕੁਰਾਲੀ ਸ਼ਹਿਰ ਦੀ ਨਵੀਂ ਵਾਰਡ ਬੰਦੀ ਨੂੰ ਲੈਕੇ ਸ਼ਹਿਰ

31 Dec, 2025 03:21 PM

ਨਿਵਾਸੀਆ ਵਿੱਚ ਭਾਰੀ ਰੋਸ਼ਕੁਰਾਲੀ, (ਰਾਜੀਵ ਸਿੰਗਲਾ, ਪਰਮਜੀਤ ਸਿੰਘ) : 2026 ਵਿੱਚ ਹੋਣ ਵਾਲੀਆਂ ਨਗਰਕੌਂਸਲ ਚੋਣਾਂ ਲਈ ਵਿਧਾਨਸਭਾ ਹਲਕਾ ਖਰੜ ਦੇ ਸ਼ਹਿਰ ਕੁਰਾਲੀ ਦੇ 17 ਵੱਖ-ਵੱਖ ਵਾਰਡਾਂ ਨੂੰ ਤੋੜਕੇ ਮੁੜ੍ਹ ਤੋਂ 17 ਵਾਰਡ ਰੱਖਦੇ ਹੋਏ ਨਵੀਂ ਹੱਦਬੰਦੀ ਦੇ ਨਕਸ਼ੇ ਨੂੰ ਪੇਸ਼ ਨਾ ਕੀਤੇ ਜਾਣ ਕਾਰਨ
ਸੰਭਾਵੀ ਉਮੀਦਵਾਰਾਂ ਸਮੇਤ ਆਮ ਲੋਕਾਂ ਵਿੱਚ ਵਿਆਪਕ ਰੋਸ ਦੇਖਣ ਨੂੰ ਮਿਲ ਰਿਹਾ ਹੈ । ਸਥਾਨਕਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰੀ ਕਾਂਗਰਸ ਪ੍ਰਧਾਨ ਦਿਨੇਸ਼ ਗੌਤਮ, ਸਾਬਕਾ ਕੌਂਸਲਰ ਸ਼ਿਵਵਰਮਾ, ਸਮਾਜਸੇਵੀ ਸੁਰਜੀਤ ਸਿੰਘ ਧਾਲੀਵਾਲ, ਸਵਰਨਕਾਰ ਸਮਾਜ ਪੰਜਾਬ (ਰਜਿ:) ਦੇ ਪ੍ਰਧਾਨ ਹੇਮਰਾਜਵਰਮਾ, ਸੀਨੀਅਰ ਕਾਂਗਰਸੀ ਆਗੂ ਤੇ ਸਮਾਜਸੇਵੀ ਅਮਿਤ ਗੌਤਮ, ਅੰਮ੍ਰਿਤ ਵਰਮਾ, ਬਹਾਦਰ ਸਿੰਘ ਮਹਿੜੇਅਤੇ ਸਮਾਜਸੇਵੀ ਮਨੋਜ ਗੁਪਤਾ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਸਜਨਾ ਨੇ ਕਿਹਾ ਕਿ ਉਨ੍ਹਾਂ ਸੂਬੇ ਵਿੱਚਰਾਜ ਕਰ ਰਹੀ ਆਮ ਆਦਮੀ ਪਾਰਟੀ ਹਰ ਕਿਸਮ ਦਾ ਹਰਫ਼ਾ ਜਰਵਾ ਵਰਤ ਕੇ ਕੁਰਾਲੀ ਨਗਰ ਕੌਂਸਲ ਦੀਪ੍ਰਧਾਨਗੀ ਦੀ ਕੁਰਸੀ ਹਾਸਿਲ ਕਰਨਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਆਮਆਦਮੀ ਪਾਰਟੀ ਦੇ ਆਗੂਆਂ ਨੂੰ ਨਵੀਂ ਵਾਰਡ ਬੰਦੀ ਨਾਲ ਆਮ ਨਾਗਰੀਕਾ ਨੂੰ ਹੋਣ ਵਾਲਿਆਂ ਮੁਸ਼ਕਿਲਾਂਨਜ਼ਰ ਨਹੀਂ ਆ ਰਹੀ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜੇਕਰ 17 ਵਾਰਡ ਹੀ ਰੱਖਣੇ ਸਨ ਤਾਂ ਉਨ੍ਹਾਂ ਨੂੰਨਵੀਂ ਵਾਰਡ ਬੰਦੀ ਕਰਨ ਦੀ ਕੀ ਲੋੜ ਸੀ । ਉਨ੍ਹਾਂ ਇਹ ਵੀ ਕਿਹਾ ਕਿ ਇਸ ਨਵੀਂ ਵਾਰਡ ਬੰਦੀ ਕਾਰਨਸ਼ਹਿਰ ਦੇ ਲਗਭਗ 80 ਫੀਸਦੀ ਲੋਕਾਂ ਨੂੰ ਨਾ ਸਿਰਫ ਆਪਣੇ ਆਧਾਰ ਕਾਰਡ, ਵੋਟਰ ਕਾਰਡ ਤੋਂ ਲੈਕੇਪਾਸਪੋਰਟ ਆਦਿ ਤੱਕ ਤੇ ਆਪਣਾ ਪਤਾ ਠੀਕ ਕਰਵਾਉਣ ਲਈ ਨਾ ਸਿਰਫ ਵੱਖ ਵੱਖ ਦਫਤਰਾਂ ਦੇ ਚੱਕਰਕੱਟਣੇ ਪੈਣਗੇ ਬਲਕਿ ਇਸਦੇ ਨਾਲ ਹੀ ਉਨ੍ਹਾਂ ਨੂੰ ਕਾਫੀ ਮਾਲੀਆ ਨੁਕਸਾਨ ਵੀ ਸਹਿਣਾ ਪਵੇਗਾ ।ਉਨ੍ਹਾਂ ਅਗੇ ਕਿਹਾ ਕਿ ਭਾਵੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਵੀਂ ਵਾਰਡਬੰਦੀ ਕਰ ਦਿੱਤੀ ਗਈਹੈ ਫਿਰ ਵੀ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨ ਆਗੂਆਂ ਤੋਂ ਬਿਨਾਕਿਸੇ ਹੋਰ ਪਾਰਟੀ ਦੀ ਕਿਸੇ ਆਗੂ ਨੂੰ ਨਵੀਂ ਵਾਰਡ ਬੰਦੀ ਨੇ ਨਕਸ਼ੇ ਮੁਹਇਆ ਨਹੀਂ ਕਰਵਾਏ ਜਾਰਹੇ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ । ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਸਬੰਧੀਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾਕਿ ਨਵੀਂ ਵਾਰਡ ਬੰਦੀ ਤੋਂ ਬਾਅਦ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਉਨ੍ਹਾਂਵੱਲੋਂ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਮਿਲਕੇ ਪਹਿਲਾਂ ਹੀ ਆਪਣੇ ਵੱਲੋਂ ਇਤਰਾਜ ਦਰਜ ਕਾਰਵਾਦਿੱਤੇ ਗਏ ਹਨ । ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਕੁਰਾਲੀ ਦੀ ਨਵੀਂ ਵਾਰਡ ਬੰਦੀ ਦਾ ਨਕਸ਼ਾਜਲਦੀ ਤੋਂ ਜਲਦੀ ਜਨਤਾ ਨੂੰ ਉਪਲਬਧ ਕਰਵਾਇਆ ਜਾਵੇ ਤਾਂ ਜੋ ਜਨਤਾ ਵੱਲੋਂ ਆਪਣਾ ਢੁਕਵਾਂਇਤਰਾਜ ਦਰਜ ਕਵਾਉਣ ਦਾ ਸਮਾਂ ਮਿਲ ਸਕੇ । ਜਦੋਂ ਕਾਰਜਕਾਰੀ ਅਧਿਕਾਰੀ ਨਾਲ ਮੋਬਾਈਲ ਫੋਨ ਰਾਹੀਂਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Posted By: Daily Suraj Bureau

Latest News