ਆਪ ਸਰਕਾਰ ਦੀ 1000 ਦੀ ਸਕੀਮ ‘ਤੇ ਉੱਠੇ ਸਵਾਲ: “5 ਸਾਲਾਂ ‘ਚ 60,000 ਦਾ ਵਾਅਦਾ, ਪਰ ਮਹਿਲਾਵਾਂ ਨੂੰ ਮਿਲਣਗੇ ਸਿਰਫ 5,000
25 ਦੀ ਅਮਲੋਹ ਰੈਲੀ ਨੂੰ ਲੈਕੇ 2 ਦਰਜਨ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ ( ਮੁਖ਼ਤਿਆਰ ਸਿੰਘ) ਰਾਜੂ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ “ਰਾਜੂ ਖੰਨਾ” ਨੇ ਅੱਜ ਸਰਕਲ ਬੁੱਗਾ ਕਲਾਂ ਤੇ ਅਮਲੋਹ ਦਿਹਾਤੀ ਦੇ ਦੋ ਦਰਜਨ ਪਿੰਡਾਂ ਵਿੱਚ ਹਲਕਾ ਅਮਲੋਹ ਅੰਦਰ 25 ਮਾਰਚ ਨੂੰ ਹੋਣ ਵਾਲੀ ਪੰਜਾਬ ਬਚਾਓ ਰੈਲੀ ਸਬੰਧੀ ਭਰਵੀਆਂ ਮੀਟਿੰਗਾਂ ਕਰਦੇ ਹੋਏ ਕਿਹਾ ਕਿ ਆਪ ਸਰਕਾਰ ਵੱਲੋਂ ਮਹਿਲਾਵਾਂ ਲਈ 1000 ਪ੍ਰਤੀ ਮਹੀਨਾ ਆਰਥਿਕ ਸਹਾਇਤਾ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸਕੀਮ ਨਾਲ ਜੁੜੇ ਅਹਿਮ ਤੱਥ ਲੋਕਾਂ ਤੋਂ ਲੁਕਾਏ ਹਨ।ਰਾਜੂ ਖੰਨਾ ਨੇ ਕਿਹਾ ਕਿ ਜੇਕਰ ਇਹ ਸਕੀਮ ਪੂਰੇ 5 ਸਾਲਾਂ ਲਈ ਲਾਗੂ ਹੁੰਦੀ, ਤਾਂ ਹਰ ਮਹਿਲਾ ਨੂੰ ₹60,000 (₹1000 ਪ੍ਰਤੀ ਮਹੀਨਾ) ਮਿਲਣੇ ਚਾਹੀਦੇ ਸਨ। ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮਹਿਲਾਵਾਂ ਨੂੰ ਸਿਰਫ 5 ਮਹੀਨਿਆਂ ਲਈ ਹੀ ਰਕਮ ਮਿਲਣ ਦੀ ਸੰਭਾਵਨਾ ਹੈ, ਜੋ ਕੁੱਲ ਮਿਲਾ ਕੇ ਕੇਵਲ 5,000 ਰੁਪਏ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਿਸਾਬ ਨਾਲ ਹਰ ਲਾਭਪਾਤਰੀ ਦੇ ਲੱਗਭਗ 55,000 ਅਜੇ ਵੀ ਬਕਾਇਆ ਹਨ ਅਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਤੋਂ ਇਸ “ਬਕਾਇਆ ਰਕਮ” ਬਾਰੇ ਜਵਾਬ ਮੰਗਣਾ ਚਾਹੀਦਾ ਹੈ।ਰਾਜੂ ਖੰਨਾ ਨੇ ਸਕੀਮ ਦੀ ਵਿੱਤੀ ਯੋਗਤਾ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਵੱਖ-ਵੱਖ ਵਰਗਾਂ ਵਿੱਚ ਯੋਗ ਮਹਿਲਾਵਾਂ ਦੀ ਗਿਣਤੀ ਦੇ ਅਧਾਰ ‘ਤੇ ਇਸ ਸਕੀਮ ‘ਤੇ ਲਗਭਗ ₹13,500 ਕਰੋੜ ਸਾਲਾਨਾ ਖਰਚ ਆਉਣਾ ਚਾਹੀਦਾ ਹੈ, ਜਦਕਿ ਸਰਕਾਰ ਨੇ ਬਜਟ ਵਿੱਚ ਸਿਰਫ ₹9,300 ਕਰੋੜ ਹੀ ਰੱਖੇ ਹਨ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਜਾਂ ਤਾਂ ਸਰਕਾਰ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਸਮਰੱਥ ਨਹੀਂ ਹੈ ਜਾਂ ਫਿਰ ਇਹ ਸਿਰਫ ਇੱਕ ਚੋਣ ਵਾਅਦਾ ਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਅਤੇ ਦੋ ਮਹੀਨੇ ਦੀ ਪ੍ਰਕਿਰਿਆ ਤੋਂ ਬਾਅਦ ਸਕੀਮ ਦਾ ਲਾਭ ਜੁਲਾਈ ਤੋਂ ਮਿਲਣਾ ਸੰਭਵ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਲਾਭ ਸਿਰਫ ਨਵੰਬਰ ਤੱਕ ਹੀ ਮਿਲੇਗਾ, ਕਿਉਂਕਿ ਦਸੰਬਰ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਸਕੀਮ ਦੀ ਮਿਆਦ ਸੀਮਿਤ ਰਹਿ ਜਾਵੇਗੀ।ਰਾਜੂ ਖੰਨਾ ਨੇ ਅਖੀਰ ਵਿੱਚ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ‘ਤੇ ਪੂਰੀ ਪਾਰਦਰਸ਼ਤਾ ਬਣਾਈ ਰੱਖੇ ਅਤੇ ਸਪੱਸ਼ਟ ਕਰੇ ਕਿ ਮਹਿਲਾਵਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਕਦੋਂ ਅਤੇ ਕਿਵੇਂ ਮਿਲੇਗਾ? ਵੱਖ ਵੱਖ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਏ ਵਰਕਰਾਂ ਤੇ ਆਗੂਆਂ ਨੂੰ ਰਾਜੂ ਖੰਨਾ ਵੱਲੋਂ 25 ਮਾਰਚ ਨੂੰ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਲਈ ਵੱਡੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ।ਅੱਜ ਦੀਆਂ ਇਹਨਾਂ ਮੀਟਿੰਗਾਂ ਸਮੇ ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਕਰਮ ਸਿੰਘ ਘੁਟੀਡ, ਰਾਜਿੰਦਰ ਸਿੰਘ ਬਿੱਟੂ, ਹਰਜਿੰਦਰ ਸਿੰਘ ਜਿੰਦੂ,ਜਥੇਦਾਰ ਕੇਸਰ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਮੁਸਲਿਮ ਆਗੂ ਰਾਜੂ ਖਾ, ਨਰਿੰਦਰ ਸਿੰਘ ਪਨਾਗ, ਕਿਰਨਦੀਪ ਸਿੰਘ ਘੁਟੀਡ,ਗੁਰਕੀਰਤ ਸਿੰਘ ਪਨਾਗ, ਗੁਰਿੰਦਰ ਸਿੰਘ ਸਲਾਣਾ,ਹਰਅਵਤਾਰ ਸਿੰਘ,ਦੀਪਾ ਖਾਂ, ਅਰਵਿੰਦਰ ਸਿੰਘ ਨੰਬਰਦਾਰ, ਨਾਜ਼ਰ ਸਿੰਘ, ਕਸ਼ਮੀਰਾ ਸਿੰਘ,ਨਾਹਰ ਸਿੰਘ,ਸੁਦੀਕ ਮੁਹੰਮਦ ਕਲਾਲਮਾਜਰਾ,ਸਾਧੂ ਸਿੰਘ ਰਤਨਪਾਲੋ,ਮੁਕੰਦ ਸਿੰਘ ਫੈਜੁਲਾਪੁਰ,ਬਿਸੰਬਰਦਾਸ, ਗਗਨਪ੍ਰੀਤ ਸਿੰਘ, ਅਵਤਾਰ ਸਿੰਘ ਤੰਗਰਾਲਾ, ਕਰਮਜੀਤ ਸਿੰਘ ਮਹਿਮੂਦਪੁਰ, ਸ਼ਿੰਗਾਰਾ ਸਿੰਘ,ਸੇਰ ਸਿੰਘ ਮਹਿਮੂਦਪੁਰ,ਸੰਤ ਸਿੰਘ ਲੱਲੋ,ਪੌਪੀ ਲੱਲੋ, ਹੁਸ਼ਿਆਰ ਸਿੰਘ ਲੱਲੋ, ਗਿਆਨ ਸਿੰਘ, ਗੁਰਪ੍ਰੀਤ ਸਿੰਘ ਲੱਲੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।
Posted By: Daily Suraj Bureau