Daily Suraj

ਪੰਜਾਬੀ

ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

14 Dec, 2024 05:30 AM

ਕਲਾਨੌਰ: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਪਬਲਿਕ ਸਕੂਲ ਕਲਾਨੌਰ ’ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ, ਸੁਪ੍ਰੀਤ ਕੌਰ ਮੱਲ੍ਹੀ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਅਤੇ ਸਮੂਹ ਸਟਾਫ ਦੀ ਅਗਵਾਈ ਵਿਚ ਸਕੂਲ ਦੇ ਵਿਦਿਆਰਥੀਆ ਨਾਲ ਮਿਲ ਕੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਸਟਾਫ ਜਗਦੀਪ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ, ਨਰਿੰਦਰਜੀਤ ਕੌਰ, ਪੂਜਾ, ਹਰਪ੍ਰੀਤ ਕੌਰ, ਕੁਲਵੰਤ ਕੌਰ, ਲਵਪ੍ਰੀਤ ਕੌਰ, ਰਮਨਦੀਪ ਕੌਰ, ਪਵਨਦੀਪ ਕੌਰ, ਅਨਮੋਲ,ਹਰਵਿੰਦਰ ਕੌਰ ਆਦਿ ਤੇ ਵਿਦਿਆਰਥੀਆ ਵੱਲੋਂ ਮਿਲ ਕੇ ਜਪੁਜੀ ਸਾਹਿਬ ਅਤੇ ਆਨੰਦ ਸਾਹਿਬ ਦੀ ਬਾਣੀ ਦੇ ਪਾਠ ਕਰਨ ਉਪਰੰਤ ਆਕਾਲ ਪੁਰਖ ਦੇ ਚਰਨਾ ’ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਵੱਲੋਂ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਕਾਲ ਬਾਰੇ ਵਿਸਥਾਰ ਪੂਰਵਕ ਵਿਦਿਆਰਥੀਆ ਨੂੰ ਦੱਸਿਆ ਤੇ ਵਿਦਿਆਰਥੀਆਂ ਨੂੰ ਬਾਬਾ ਫਤਿਹ ਸਿੰਘ ਜੀ ਵਾਂਗ ਬੇਮਿਸਾਲ ਦਲੇਰੀ, ਅਕਾਲ ਪੁਰਖ ਤੇ ਅਟੁੱਟ ਵਿਸ਼ਵਾਸ ਦੇ ਸਿਧਾਂਤਾ ਨੂੰ ਜ਼ਿੰਦਗੀ ’ਚ ਅਪਨਾਉਣ ਲਈ ਪ੍ਰੇਰਿਆ। ਅੰਤ ’ਚ ਪ੍ਰਿੰਸੀਪਲ ਡਾ. ਕਾਹਲੋਂ 

Posted By: Daily Suraj Bureau

Latest News