Daily Suraj

ਪੰਜਾਬੀ

ED ਖ਼ਿਲਾਫ਼ CM ਮਮਤਾ ਬੈਨਰਜੀ ਦਾ ਵੱਡਾ ਕਦਮ, ਦੋ ਐਫਆਈਆਰ ਦਰਜ

09 Jan, 2026 05:41 PM

ਨਵੀ ਦਿੱਲੀ, ਜਿਵੇਂ-ਜਿਵੇਂ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਸਰਗਰਮੀਆਂ ਵੀ ਵੱਧ ਰਹੀਆਂ ਹਨ। ਵੀਰਵਾਰ ਨੂੰ ਈਡੀ ਨੇ ਕੋਲਕਾਤਾ ਵਿੱਚ ਰਾਜਨੀਤਿਕ ਸਲਾਹਕਾਰ ਅਤੇ ਚੋਣ ਪ੍ਰਬੰਧਨ ਕੰਪਨੀ ਆਈ-ਪੀਏਸੀ (I-PAC) ਦੇ ਦਫ਼ਤਰ ‘ਤੇ ਛਾਪਾ ਮਾਰਿਆ। ਜਿਸ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਡੀ ਵਿਰੁੱਧ ਦੋ ਐਫਆਈਆਰ ਦਰਜ ਕਰਵਾਈਆਂ ਹਨ ਅਤੇ ਕੋਲਕਾਤਾ ਵਿੱਚ ਇੱਕ ਮਾਰਚ ਵੀ ਕੱਢਿਆ। ਇਹ ਸ਼ਿਕਾਇਤਾਂ ਰਾਜਨੀਤਿਕ ਸਲਾਹਕਾਰ ਫਰਮ I-PAC ਦੇ ਦਫ਼ਤਰ ਅਤੇ ਇਸਦੇ ਮੁਖੀ ਪ੍ਰਤੀਕ ਜੈਨ ਦੇ ਘਰ ‘ਤੇ ਛਾਪੇਮਾਰੀ ਨਾਲ ਸਬੰਧਤ ਹਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਕੋਲਕਾਤਾ ਅਤੇ ਵਿਧਾਨਨਗਰ ਪੁਲਿਸ ਨੇ ਐਫਆਈਆਰ ਦਰਜ ਕੀਤੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ, ਪਾਰਟੀ ਦੇ ਅੱਠ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਡੇਰੇਕ ਓ’ਬ੍ਰਾਇਨ, ਮਹੂਆ ਮੋਇਤਰਾ ਅਤੇ ਕੀਰਤੀ ਆਜ਼ਾਦ ਨਾਅਰੇ ਲਗਾਉਂਦੇ ਹੋਏ ਨਜ਼ਰ ਆਏ। ਵਿਰੋਧ ਪ੍ਰਦਰਸ਼ਨ ਦੌਰਾਨ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਪੁਲਿਸ ਨੇ 8 ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਦੁਪਹਿਰ 12 ਵਜੇ ਛੱਡਿਆ। ਇਸ ਕਾਰਵਾਈ ਤੋਂ ਬਾਅਦ, ਮਮਤਾ ਬੈਨਰਜੀ ਨੇ X ‘ਤੇ ਲਿਖਿਆ: “ਗ੍ਰਹਿ ਮੰਤਰੀ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਜਮਹੂਰੀ ਅਧਿਕਾਰ ਹੈ। ਉਨ੍ਹਾਂ ਨੂੰ ਸੜਕਾਂ ‘ਤੇ ਘਸੀਟਣਾ ਕਾਨੂੰਨ ਦੀ ਪਾਲਣਾ ਨਹੀਂ ਹੈ, ਸਗੋਂ ਪੁਲਿਸ ਵੱਲੋਂ ਹੰਕਾਰ ਦਿਖਾਉਣ ਦੀ ਕੋਸ਼ਿਸ਼ ਹੈ।”

Latest News