Daily Suraj

ਪੰਜਾਬੀ

ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕੀਤੇ ਪਲੇਟਲੈਟ ਸੈੱਲ ਦਾਨ

13 Jul, 2026 10:04 AM

( ਬਲਜਿੰਦਰ ਸਿੰਘ ਪਨਾਗ ) ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਖੰਨਾ ਦੇ ਹਸਪਤਾਲ ਵਿੱਚ ਜਾ ਕੇ ਇੱਕ ਲੋੜਬੰਦ ਮਰੀਜ਼ ਨੂੰ ਪਲੇਟਲੈਟ ਸੈੱਲ ਦਾਨ ਕੀਤੇ। ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਕੱਲ ਰਾਤ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਮਰੀਜ਼ ਖੰਨੇ ਦੇ ਹਸਪਤਾਲ ਵਿੱਚ ਦਾਖਲ ਕੀਤਾ ਹੋਇਆ ਹੈ ਅਤੇ ਇਲਾਜ਼ ਕਰਨ ਵਾਲੇ ਡਾਕਟਰ ਨੇ ਕਿਹਾ ਹੈ ਕਿ ਇਸ ਦੇ ਪਲੇਟਲੈਟ ਸੈੱਲ ਬਹੁਤ ਘੱਟ ਚੁੱਕੇ ਹਨ ਤਾਂ ਉਨ੍ਹਾਂ ਦੀ ਗੱਲ ਸੁਣਦੇ ਸਾਰ ਹੀ ਰਵਿੰਦਰ ਸਿੰਘ ਰਵੀ ਨੇ ਉਸੇ ਸਮੇਂ ਰਾਤ ਨੂੰ ਖੁਦ ਹਸਪਤਾਲ ਵਿੱਚ ਜਾ ਕੇ ਪਲੇਟਲੈਟ ਸੈੱਲ ਦਾਨ ਕੀਤੇ ਤਾਂ ਜੋ ਉਸ ਲੋੜਬੰਦ ਮਰੀਜ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਨਰ ਸੇਵਾ ਹੀ ਨਰਾਇਣ ਦੀ ਸੱਚੀ ਸੇਵਾ ਹੈ ਉਨ੍ਹਾਂ ਕਿਹਾ ਕਿ 18 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਕੋਈ ਵੀ ਤੰਦਰੁਸਤ ਵਿਅਕਤੀ ਜਿਨ੍ਹਾਂ ਦਾ ਵਜ਼ਨ 50 ਕਿੱਲੋ ਜਾਂ ਇਸ ਤੋਂ ਵੱਧ ਹੈ ਉਹ ਖ਼ੂਨ ਦਾਨ ਕਰ ਸਕਦੇ ਹਨ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਨਾ ਹੋਵੇ ਉਹ ਖ਼ੂਨ ਦਾਨ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਹਨ ਕਿ ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ ਪਰ ਖ਼ੂਨ ਦਾਨ ਕਰਨ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਆਇਰਨ ਸਹੀ ਰਹਿਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ ਖ਼ੂਨ ਦਾਨ ਕਰਨ ਨਾਲ ਮੋਟਾਪਾ ਘੱਟ ਜਾਦਾ ਅਤੇ ਨਵੇਂ ਲਾਲ ਸੈੱਲ ਬਣਦੇ ਹਨ ਖ਼ੂਨ ਦਾਨ ਕਰਨ ਨਾਲ ਸਰੀਰ ਵਿੱਚ ਖ਼ੂਨ ਦਾ ਵਹਾਅ ਸਹੀ ਤਰੀਕੇ ਨਾਲ ਚਲਦਾ ਹੈ ਅਤੇ ਖ਼ੂਨ ਦਾਨ ਕਰਨ ਨਾਲ ਵਿਅਕਤੀ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਮਾਨਸਿਕ ਤਣਾਅ ਘੱਟ ਜਾਂਦਾ ਹੈ ਇਸ ਲਈ ਸਾਨੂੰ ਖ਼ੂਨ ਦਾਨ ਜਰੂਰ ਕਰਨਾ ਚਾਹੀਦਾ ਹੈ। ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਇਲਾਕੇ ਵਿਚੋਂ ਜਦੋਂ ਵੀ ਕੋਈ ਲੋੜਬੰਦ ਮਰੀਜ਼ ਲਈ ਖੂਨ ਦਾਨ ਜਾ ਪਲੇਟਲੈਟ ਸੈੱਲਾਂ ਲਈ ਸੁਸਾਇਟੀ ਨਾਲ ਸੰਪਰਕ ਕਰਦਾ ਹੈ ਤਾਂ ਸੁਸਾਇਟੀ ਮੈਂਬਰ ਖ਼ੂਨ ਦੇ ਗਰੁੱਪ ਦੇ ਹਿਸਾਬ ਨਾਲ ਆਪ ਹਸਪਤਾਲ ਵਿੱਚ ਜਾ ਕੇ ਖ਼ੂਨ ਦਾਨ ਅਤੇ ਪਲੇਟਲੈਟ ਸੈੱਲ ਦਾਨ ਕਰਦੇ ਹਨ।ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਖ਼ੂਨ ਦਾਨ ਅਤੇ ਪਲੇਟਲੈਟ ਸੈੱਲ ਦਾਨ ਕਰਕੇ ਸੈਂਕੜੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਸੁਸਾਇਟੀ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ 46 ਵਾਰ ਖ਼ੂਨ ਦਾਨ ਅਤੇ 10 ਵਾਰ ਪਲੇਟਲੈਟ ਸੈੱਲ ਦਾਨ ਕਰ ਚੁੱਕੇ ਹਨ।

Posted By: Daily Suraj Bureau

Latest News