Daily Suraj

ਪੰਜਾਬੀ

ਥਾਈਲੈਂਡ ਘੁੰਮਣ ਗਏ ਭਾਰਤੀਆਂ ਦੀ ਵੈਨ ਟਰੱਕ ਨਾਲ ਟਕਰਾਈ - ਹਸਪਤਾਲ ਭਰਤੀ

22 Apr, 2019 05:30 AM

ਪਤਾਇਆ, 23 ਅਪ੍ਰੈਲ 2019 - ਥਾਈਲੈਂਡ 'ਚ ਛੁੱਟੀਆਂ ਮਨਾਉਣ ਜਾ ਰਹੇ ਟੂਰਿਸਟਾਂ ਨਾਲ ਭਰੀ ਵੈਨ ਪਤਾਇਆ ਹਾਈਵੇਅ 'ਤੇ ਇੱਕ 18 ਵ੍ਹੀਲਰ ਸੀਮੇਂਟ ਦੇ ਟਰੱਕ ਨਾਲ ਟਕਰਾਅ ਗਈ। ਜਿਸ 'ਚ ਕਈ ਟੂਰਿਸਟਾਂ ਸਣੇ 5 ਭਾਰਤੀਆਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। ਵੈਨ ਦਾ 28 ਸਾਲਾ ਡਰਾਈਵਰ ਵੀ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਇਆ ਹੈ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। 49 ਸਾਲਾ ਟਰੱਕ ਡਰਾਈਵਰ ਇਸ ਸੜਕ ਹਾਦਸੇ 'ਚ ਕਿਸੇ ਵੀ ਸੱਟ ਤੋਂ ਵਾਲ ਵਾਲ ਬਚ ਗਿਆ। ਉਸਦਾ ਕਹਿਣਾ ਹੈ ਕਿ ਵੈਨ ਉਸਦੇ ਟਰੱਕ ਦੇ ਪਿੱਛੇ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸ ਵੈਨ ਦੇ ਡਰਾਈਵਰ ਤੋਂ ਬ੍ਰੇਕਾਂ ਨਹੀਂ ਲੱਗੀਆਂ ਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

Latest News