Daily Suraj

ਪੰਜਾਬੀ

ਕਲੱਬ 'ਚ ਜੂਆ ਤੇ ਸੱਟੇਬਾਜ਼ੀ ਕਰਦੇ ਪੰਜ ਰਈਸਜ਼ਾਦੇ ਕਾਬੂ

31 Oct, 2020 05:30 AM

ਲੁਧਿਆਣਾ, 31 ਅਕਤੂਬਰ - ਪਿੰਡ ਲਲਤੋਂ ਕਲਾਂ ਵਿਚ ਸਥਿਤ ਕਸ਼ਿਸ਼ ਕਲੱਬ ਵਿਚ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕਰਕੇ ਸੱਟੇਬਾਜ਼ੀ ਅਤੇ ਜੂਆ ਖੇਡ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਲੱਖ ਪੰਜ ਹਜ਼ਾਰ ਦੀ ਨਕਦੀ ਅਤੇ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ। ਜਦਕਿ ਕਲੱਬ ਦਾ ਪ੍ਰਬੰਧਕ ਭਾਜਪਾ ਆਗੂ ਭੁਪਿੰਦਰ ਸਿੰਘ ਹਨੀ ਅਤੇ ਮਾਲਕ ਰਾਜਨ ਅਜੇ ਫ਼ਰਾਰ ਦੱਸੇ ਜਾਂਦੇ ਹਨ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਨਵੀਨ ਕੁਮਾਰ, ਸਤਪਾਲ ਦਿਪਾਂਸ਼ੂ ਕਾਲੜਾ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ।

Latest News