Daily Suraj

ਪੰਜਾਬੀ

ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

24 May, 2019 05:30 AM

ਚੋਗਾਵਾਂ, 24 ਮਈ - ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸੌੜੀਆਂ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਬਖ਼ਤਾਵਰ ਸਿੰਘ ਉਮਰ 30 ਸਾਲ ਨਸ਼ੇ ਦਾ ਆਦੀ ਸੀ। ਕੱਲ੍ਹ ਸ਼ਾਮੀਂ ਪਿੰਡ ਮੋਹਮੰਦ ਮੁਮੰਦ ਦੇ ਗਿਰਜਾਘਰ ਨੇੜੇ ਉਸ ਦੀ ਲਾਸ਼ ਮਿਲੀ। ਮ੍ਰਿਤਕ ਦਾ ਅੱਜ ਘਰ ਵਾਲਿਆਂ ਨੇ ਅੰਤਿਮ ਸੰਸਕਾਰ ਕਰ ਦਿੱਤਾ।

Latest News