ਕੇਰਲ ਦੇ ਰਾਜ ਭਵਨ, ਕਲਿਫ ਹਾਊਸ, ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਉਪਰੰਤ ਪਾਈ ਗਈ ਝੂਠੀ

ਕੇਰਲ ਦੇ ਰਾਜ ਭਵਨ, ਕਲਿਫ ਹਾਊਸ, ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਉਪਰੰਤ ਪਾਈ ਗਈ ਝੂਠੀ

ਕੇਰਲ : ਕੇਰਲ ਦੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ, ਸਰਕਾਰੀ ਦਫ਼ਤਰਾਂ ਅਤੇ ਇਕ ਹਵਾਈ ਅੱਡੇ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਹਾਲਾਂਕਿ ਬਾਅਦ ਵਿਚ ਇਹ ਧਮਕੀ ਝੂਠੀ ਪਾਈ ਗਈ। ਈਮੇਲਾਂ ਦੇ ਅਨੁਸਾਰ ਰਾਜਪਾਲ ਦੇ ਸਰਕਾਰੀ ਨਿਵਾਸ ਰਾਜ ਭਵਨ, ਮੁੱਖ ਮੰਤਰੀ ਦੇ ਨਿਵਾਸ ਕਲਿਫ ਹਾਊਸ ਅਤੇ ਕੋਚੀ ਦੇ ਨੇਦੁੰਬਸੇਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੰਬ ਧਮਾਕੇ ਹੋਣ ਬਾਰੇ ਲਿਖਿਆ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਅਤੇ ਰਾਜ ਟਰਾਂਸਪੋਰਟ ਕਮਿਸ਼ਨਰ ਨੂੰ ਕਥਿਤ ਤੌਰ ’ਤੇ ਉਨ੍ਹਾਂ ਦੇ ਈਮੇਲ ਆਈਡੀ ’ਤੇ ਧਮਕੀ ਭਰੇ ਸੁਨੇਹੇ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਥਾਵਾਂ ਅਤੇ ਸਕੱਤਰੇਤ ਵਿਚ ਵੀ ਵਿਸਥਾਰਤ ਜਾਂਚ ਕੀਤੀ ਗਈ ਸੀ, ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਕ ਬਿਆਨ ਵਿਚ ਨੇਦੁੰਬਸੇਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਆਰਡੀਐਕਸ-ਅਧਾਰਤ ਵਿਸਫੋਟਕ ਯੰਤਰ ਲਗਾਉਣ ਦਾ ਦਾਅਵਾ ਕਰਦੇ ਹੋਏ, ਇਕ ਬੰਬ ਦਾ ਧਮਕੀ ਸੁਨੇਹਾ ਉਨ੍ਹਾਂ ਦੇ ਲੋਕ ਸੰਪਰਕ ਅਧਿਕਾਰੀ ਦੇ ਅਧਿਕਾਰਤ ਮੇਲ ਆਈਡੀ ‘ਤੇ ਪ੍ਰਾਪਤ ਹੋਇਆ ਸੀ। ਇਸ ਤੋਂ ਪਹਿਲਾਂ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਐਤਵਾਰ ਸਵੇਰੇ ਇਕ ਝੂਠੀ ਬੰਬ ਧਮਕੀ ਮਿਲੀ ਸੀ।

#KeralaThreat #FalseBombThreat #SecurityAlert #PoliceInvestigation #FalseAlarm #KeralaNews