Daily Suraj

ਪੰਜਾਬੀ

ਪੰਜਾਬ ਦਾ ਹਰ ਵਰਗ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁਰੀਦ ਹੋਇਆ :--- ਰਾਜੂ ਖੰਨਾ, ਯਾਦਵਿੰਦਰ ਯਾਦੂ।

09 Dec, 2025 07:46 PM

ਅਮਲੋਹ,9 ਦਸੰਬਰ (ਬਲਜਿੰਦਰ ਸਿੰਘ ਪਨਾਗ)

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਸੂਬੇ ਦੇ ਵੱਡੀ ਪੱਧਰ ਤੇ ਵਿਕਾਸ ਤੇ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਕਾਰਨ ਅੱਜ ਪੰਜਾਬ ਦਾ ਹਰ ਵਰਗ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁਰੀਦ ਹੋ ਚੁੱਕਾ ਹੈ ਤੇ 2027 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੱਬਾ ਭਾਰ ਹੋ ਚੁੱਕਾ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਅੱਜ ਹਲਕਾ ਅਮਲੋਹ ਦੇ ਪਿੰਡ ਲਾਡਪੁਰ (ਸ) ਵਿਖੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਾਲਾ ਲਾਡਪੁਰ ਦੇ ਸਮੁੱਚੇ ਪਰਿਵਾਰ ਤੇ ਵੱਡੀ ਗਿਣਤੀ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਾ ਕੇ ਘਰ ਵਾਪਸੀ ਕਰਵਾਉਣ ਸਮੇਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਜਿਥੇ ਸੂਬਾ ਦਾ ਲੰਮਾ ਸਮਾਂ ਰਾਜ ਦੁਰਾਨ ਕਾਂਗਰਸ ਪਾਰਟੀ ਨੇ ਵੱਡਾ ਨੁਕਸਾਨ ਕੀਤਾ ਅਤੇ ਸਿੱਖਾ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਸਿੱਖਾ ਨੂੰ ਕੋਹ ਕੋਹ ਕੇ ਮਾਰਿਆਂ ਹੈ। ਉਥੇ ਝੂਠ ਦੇ ਸਹਾਰੇ ਬਣੀ ਆਪ ਸਰਕਾਰ ਨੇ ਪੰਜਾਬ ਨੂੰ ਲੁੱਟ ਖਸੁੱਟ ਜਰੀਏ ਕੰਗਾਲ ਕਰਕੇ ਰੱਖ ਦਿੱਤਾ ਹੈ। ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਤਾ ਕੀ ਦੇਣੀਆ ਸਨ। ਸਗੋਂ ਹੋਰਨਾਂ ਪਾਰਟੀਆਂ ਨੂੰ ਭੰਡਣ ਵਿੱਚ ਹੀ ਸਾਢੇ ਚਾਰ ਸਾਲ ਦਾ ਸਮਾਂ ਬਰਬਾਦ ਕਰ ਕੇ ਰੱਖ ਦਿੱਤਾ ਹੈ। ਤੇ ਅੱਜ ਲੋਕ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਇਸ ਸਰਕਾਰ ਨੂੰ ਸਬਕ਼ ਸਿਖਾਉਣ ਦੇ ਰੋਹ ਵਿੱਚ ਦਿਖਾਈ ਦੇ ਰਹੇ ਹਨ। ਰਾਜੂ ਖੰਨਾ ਨੇ ਕੁਲਵਿੰਦਰ ਸਿੰਘ ਕਾਲਾ ਤੇ ਉਹਨਾਂ ਦੇ ਸਾਥੀਆਂ ਦਾ ਜਿਥੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਉਥੇ ਉਹਨਾਂ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਜੋਨ ਬੁੱਗਾ ਕਲਾਂ ਤੋਂ ਉਮੀਦਵਾਰ ਹਰਸ਼ਦੀਪ ਸਿੰਘ ਕੁੰਜਾਰੀ, ਯੂਥ ਆਗੂ ਅਮੋਲਕ ਸਿੰਘ ਵਿਰਕ,ਕਾਲਾ ਗੋਸਲ, ਸੁਰਿੰਦਰ ਸਿੰਘ ਸਰਾਂ, ਅਮਰਜੀਤ ਸਿੰਘ ਸਾਬਕਾ ਸਰਪੰਚ ਲਾਡਪੁਰ, ਯੂਥ ਆਗੂ ਬੇਅੰਤ ਸਿੰਘ ਲਾਡਪੁਰ ,ਨਿਰਭੈ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

Posted By: Daily Suraj Bureau

Latest News