Daily Suraj

ਪੰਜਾਬੀ

ਲੋਟੇ ਬਣੇ ਐਂਟੀ ਨਾਰਕੋਟਿਕ ਸੈੱਲ ਮਾਲਵਾ ਜ਼ੋਨ ਪੰਜਾਬ 2 ਦੇ ਇੰਚਾਰਜ

18 Nov, 2020 05:30 AM

ਲੁਧਿਆਣਾ, 18 ਨਵੰਬਰ (ਬਿਕਰਮਪ੍ਰੀਤ):ਪੰਜਾਬ ਪ੍ਰਦੇਸ਼ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਮਿਹਨਤੀ ਕਾਂਗਰਸੀ ਵਰਕਰ ਜਗਦੀਪ ਸਿੰਘ ਲੋਟੇ ਨੂੰ ਐਂਟੀ ਨਾਰਕੋਟਿਕਸ ਸੈੱਲ ਮਾਲਵਾ ਜ਼ੋਨ ਪੰਜਾਬ 2 ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ। ਨਵ ਨਿਯੁਕਤ ਇੰਚਾਰਜ ਜਗਦੀਪ ਸਿੰਘ ਲੋਟੇ ਨੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਤੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸੰਗਠਨ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦੇਣਗੇ । ਲੋਟੇ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਮੰਤਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਹਲਕਾ ਆਤਮ ਨਗਰ ਇੰਚਾਰਜ ਕਮਲਜੀਤ ਸਿੰਘ ਕੜਵਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।

Posted By: Daily Suraj Bureau

Latest News