Daily Suraj

ਪੰਜਾਬੀ

ਇੱਕ ਹਫ਼ਤੇ ਬਾਅਦ ਸੋਨੀਆ ਗਾਂਧੀ ਘਰ ਵਾਪਸ, ਇਲਾਜ ਜਾਰੀ ਰਹੇਗਾ

31 Mar, 2026 04:10 PM

ਕਾਂਗਰਸ ਦੀ ਸੀਨੀਅਰ ਨੇਤਾ Sonia Gandhi ਨੂੰ ਇੱਕ ਹਫ਼ਤੇ ਬਾਅਦ ਦਿੱਲੀ ਦੇ Sir Ganga Ram Hospital ਤੋਂ ਅੱਜ ਛੁੱਟੀ ਮਿਲ ਗਈ ਹੈ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਭੇਜਣ ਦਾ ਫ਼ੈਸਲਾ ਕੀਤਾ। ਡਾਕਟਰਾਂ ਦੇ ਅਨੁਸਾਰ, ਹੁਣ ਉਨ੍ਹਾਂ ਦੀ ਅਗਲੀ ਦੇਖਭਾਲ ਅਤੇ ਨਿਗਰਾਨੀ ਘਰ ਵਿੱਚ ਹੀ ਕੀਤੀ ਜਾਵੇਗੀ ਅਤੇ ਫਾਲੋ-ਅਪ ਇਲਾਜ ਵੀ ਉਥੇ ਜਾਰੀ ਰਹੇਗਾ। ਜਾਣਕਾਰੀ ਮੁਤਾਬਕ, ਸੋਨੀਆ ਗਾਂਧੀ ਨੂੰ 24 ਮਾਰਚ ਨੂੰ ਰਾਤ 10:22 ਵਜੇ ਬੁਖਾਰ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਦੇਖਿਆ ਗਿਆ। ਉਲੇਖਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਖ਼ਰਾਬ ਸਿਹਤ ਕਾਰਨ ਕਈ ਵਾਰ ਹਸਪਤਾਲ ਵਿੱਚ ਭਰਤੀ ਹੋ ਚੁੱਕੀਆਂ ਹਨ।

Latest News