Daily Suraj

ਪੰਜਾਬੀ

ਰਾਜ ਪੱਧਰੀ ਖੇਡਾਂ ਵਿੱਚ ਤਫੱਜਲਪੁਰਾ ਸਕੂਲ ਦੇ ਬੱਚਿਆਂ ਦੀ ਰਹੀ ਝੰਡੀ

06 Dec, 2024 05:30 AM

ਪਟਿਆਲਾ : ਮਹਾਰਾਜਾ ਭਲਿੰਦਰ ਸਿੰਘ ਸਪੋਰਟਸ ਗਰਾਊਂਡ ਪਟਿਆਲਾ ਵਿਖੇ ਬੀਤੇ ਦਿਨੀ 44ਵੀਂ ਰਾਜ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਹੋਈਆਂ । ਜਿਸ ਵਿੱਚ ਪੰਜਾਬ ਭਰ ਦੇ ਸਾਰੇ ਖਿਡਾਰੀਆਂ ਨੇ ਹਿੱਸਾ ਲਿਆ। ਸਕੂਲ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ 44ਵੀਂ ਰਾਜ ਪੱਧਰੀ ਖੇਡਾਂ ਵਿੱਚ ਤਫੱਜਲਪੁਰਾ ਸਕੂਲ ਦੇ ਖਿਡਾਰੀਆਂ ਨੇ ਗੋਲਡ ਮੈਡਲ ਤੇ ਸਿਲਵਰ ਮੈਡਲ  ਅਤੇ ਬਰੋਂਜ਼ ਮੈਡਲ ਪ੍ਰਾਪਤ ਕੀਤੇ। ਉਹਨਾਂ ਦੱਸਿਆ ਕਿ ਕਰਾਟੇ ਕੁੜੀਆਂ -27 ਕਿਲੋ ਗੋਲਡ ਮੈਡਲ, ਕਰਾਟੇ ਕੁੜੀਆਂ -21 ਕਿਲੋ ਕਾਂਸੇ ਦਾ ਮੈਡਲ ਤੇ ਮਿੰਨੀ ਹੈਂਡ ਬਾਲ (ਮੁੰਡੇ) ਸਿਲਵਰ ਮੈਡਲ ਪ੍ਰਾਪਤ ਕੀਤੇ। ਉਹਨਾਂ ਕਿਹਾ ਕਿ ਤਫੱਜਲਪੁਰਾ ਦੇ ਬੱਚੇ ਲਗਾਤਾਰ ਰਾਜ ਪੱਧਰੀ ਖੇਡਾਂ ਵਿੱਚ ਗੋਲਡ ਮੈਡਲ ਤੇ ਸਿਲਵਰ ਮੈਡਲ ਜ਼ਿਲ੍ਹੇ ਦੀ ਝੋਲੀ ਵਿੱਚ ਪਾ ਰਹੇ ਹਨ। ਸਕੂਲ ਦੀ ਇਸ ਪ੍ਰਾਪਤੀ ਤੇ  ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮਨਿੰਦਰ ਕੌਰ, ਜਤਿੰਦਰ ਕੌਰ,ਰੋਮਾ ਸ਼ਰਮਾ,ਪ੍ਰੀਤੀ ਘਈ, ਮਨਦੀਪ ਕੌਰ, ਅਮਨਪ੍ਰੀਤ ਕੌਰ,ਗੁਰਵਿੰਦਰ ਸਿੰਘ,ਵਰਿੰਦਰ ਸ਼ਰਮਾ, ਰੁਪਿੰਦਰ ਕੌਰ ਅਧਿਆਪਕ ਹਾਜ਼ਰ ਸਨ। 

Posted By: Daily Suraj Bureau

Latest News