ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 95 ਅਧੀਨ ਅਸ਼ੋਕ ਨਗਰ ਦੇ ਸਮਸ਼ਾਨਘਾਟ ਲਈ ਨਵੀਂ ਮੌਰਚਰੀ ਵੈਨ ਸਪੁਰਦ ਕੀਤੀ।
ਵਿਧਾਇਕ ਬੱਗਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਮ੍ਰਿਤਕ ਦੇਹਾਂ ਨੂੰ ਸਮਸ਼ਾਨਘਾਟ ਲਿਜਾਣ ਲਈ ਵਾਹਨ ਦੀ ਘਾਟ ਮਹਿਸੂਸ ਹੋ ਰਹੀ ਹੈ ਕਿਉਂਕਿ ਅਸ਼ੋਕ ਨਗਰ ਦੇ ਸਮਸ਼ਾਨਘਾਟ ਅਧੀਨ ਅੰਤਿਮ ਸਸਕਾਰ ਲਈ ਕਾਫੀ ਏਰੀਆ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ, ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਮੌਰਚਰੀ ਵੈਨ ਤਿਆਰ ਕਰਵਾਕੇ, ਸਮਸ਼ਾਨਘਾਟ ਨੂੰ ਸੌਂਪੀ ਗਈ ਹੈ ਤਾਂ ਜੋ ਪੂਰੇ ਸਨਮਾਨ ਤੇ ਰੀਤੀ ਰਿਵਾਜਾਂ ਅਨੁਸਾਰ ਸਮੇਂ ਸਿਰ ਸਸਕਾਰ ਕੀਤੇ ਜਾ ਸਕਣ।
Posted By: Daily Suraj Bureau