Three terrorists killed ਪੁਲਵਾਮਾ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦ ਹਲਾਕ
ਜੰਮੂ : ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ ਅੱਜ ਤਿੰਨ ਦਹਿਸ਼ਤਗਰਦ ਹਲਾਕ ਹੋ ਗਏ ਹਨ। ਇਹ ਮੁਕਾਬਲਾ ਆਵੰਤੀਪੋਰਾ ਦੇ ਤਰਾਲ ਖੇਤਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਹੋਇਆ।ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਤਰਾਲ ਦੇ ਨਾਦੇਰ ਪਿੰਡ ਵਿਚ ਤਿੰਨ ਦੇ ਕਰੀਬ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਇਕ ਦਹਿਸ਼ਤਗਰਦ ਸੁਰੱਖਿਆ ਬਲਾਂ ਦੀ ਗੋਲੀ ਨਾਲ ਮਾਰਿਆ ਗਿਆ ਤੇ ਦੋ ਹੋਰ ਦਹਿਸ਼ਤਗਰਦ ਬਾਅਦ ਵਿਚ ਮਾਰੇ ਗਏ।
#PulwamaEncounter #TerroristsKilled #KashmirNews #IndianArmy #SecurityForces #JammuAndKashmir #CounterTerrorism #PulwamaUpdate #BreakingNews #IndiaSecurity