Daily Suraj

ਪੰਜਾਬੀ

'ਹਾਊਸਫੁੱਲ 5' ਤੋਂ ਬਾਅਦ ਹੁਣ ਇਸ ਬਾਲੀਵੁੱਡ ਫਿਲਮ 'ਚ ਸੋਨਮ ਬਾਜਵਾ ਨੇ ਮਾਰੀ ਐਂਟਰੀ, ਟਾਈਗਰ ਸ਼ਰਾਫ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ

11 Dec, 2024 05:30 AM

ਮੁੰਬਈ: ਟਾਈਗਰ ਸ਼ਰਾਫ ਦੀ ਫਿਲਮ 'ਬਾਗੀ 4' ਅਗਲੇ ਸਾਲ 5 ਸਤੰਬਰ ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਮੇਕਰਸ ਨੇ ਇਸ ਦਾ ਪੋਸਟਰ ਸ਼ੇਅਰ ਕਰਕੇ ਹਲਚਲ ਮਚਾ ਦਿੱਤੀ ਹੈ। ਬਾਗੀ 4 ਦੇ ਇਸ ਪੋਸਟਰ ਵਿੱਚ ਟਾਈਗਰ ਦਾ ਇੱਕ ਵੱਖਰਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਾਅਦ ਮੇਕਰਸ ਨੇ ਸੰਜੇ ਦੱਤ ਦਾ ਲੁੱਕ ਵੀ ਸਾਹਮਣੇ ਲਿਆਂਦਾ ਹੈ, ਜਿਸ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਦੱਸ ਦੇਈਏ ਕਿ ਫਿਲਮ 'ਚ ਸੰਜੇ ਦੱਤ ਵਿਲੇਨ ਦਾ ਕਿਰਦਾਰ ਨਿਭਾਉਣਗੇ ਅਤੇ ਇਸ ਲੁੱਕ 'ਚ ਉਹ ਕਾਫੀ ਖਤਰਨਾਕ ਲੱਗ ਰਹੇ ਹਨ। ਇਸ ਤੋਂ ਬਾਅਦ ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਮੇਕਰਸ ਨੇ ਇਸਦੀ ਫੀਮੇਲ ਲੀਡ ਤੋਂ ਵੀ ਪਰਦਾ ਹਟਾ ਦਿੱਤਾ ਹੈ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਐਂਟਰੀ ਕੀਤੀ ਹੈ।

Latest News