Daily Suraj

ਪੰਜਾਬੀ

ਭਾਜਪਾ ਲੌਂਗੋਵਾਲ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਹਰ ਵਾਰਡ ਵਿਚ ਆਪਣੇ ਉਮੀਦਵਾਰ ਖੜੇ ਕਰੇਗੀ- ਯੋਗੇਸ਼ ਗਰਗ

26 Oct, 2020 05:30 AM

ਲੌਂਗੋਵਾਲ,26 ਅਕਤੂਬਰ (ਜਗਸੀਰ ਸਿੰਘ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ (2) ਦੇ ਸਕੱਤਰ ਅਤੇ ਨਵੇਂ ਨਿਯੁਕਤ ਲੌਂਗੋਵਾਲ ਨਗਰ ਕੌਂਸਲ ਚੋਣਾਂ ਦੇ ਸਹਿ ਇੰਚਾਰਜ ਇੰਜੀ. ਯੋਗੇਸ਼ ਗਰਗ ਨੇ ਕਿਹਾ ਕਿ ਭਾਜਪਾ ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਦੌਰਾਨ ਹਰ ਵਾਰਡ ਵਿੱਚ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਉਨ੍ਹਾਂ ਕਿਹਾ ਕਿ ਬੀਜੇਪੀ ਦਾ ਪਰਿਵਾਰ ਬਹੁਤ ਵੱਡਾ ਹੈ ਅਤੇ ਪਾਰਟੀ ਦਾ ਹਰ ਵਰਕਰ ਅਨੁਸ਼ਾਸਿਤ ਹੈ ਇਸ ਲਈ ਸਭ ਦੀ ਸਹਿਮਤੀ ਅਤੇ ਉਨ੍ਹਾਂ ਦੇ ਕੰਮਕਾਜ ਦੇ ਅਧਾਰ' ਤੇ ਪਾਰਟੀ ਟਿਕਟਾਂ ਦੀ ਵੰਡ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਸਬ ਦਾ ਸਾਥ ਸਬ ਦਾ ਵਿਕਾਸ ਦੇ ਸਿਧਾਂਤਾਂ ਤੇ ਚੱਲ ਰਹੀ ਹੈ ਅਤੇ ਅਤਿ ਦਲਿਤ,ਅਤਿ ਪੱਛੜੇ ਤੇ ਪੱਛੜੇ ਅਤੇ ਆਮ ਵਰਗ ਦੇ ਲੋਕਾਂ ਦੀ ਸੇਵਾ ਵਿਕਾਸ ਦੀ ਭਾਗੀਦਾਰੀ ਵਿਚ ਬਰਾਬਰ ਮੌਕੇ ਦੇ ਰਹੀ ਹੈ ਅਤੇ ਭਾਜਪਾ ਦੇ ਸਾਰੇ ਵਰਕਰਾਂ ਨੇ ਪਹਿਲਾਂ ਹੀ ਨਗਰ ਕੌਂਸਲ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਬੂਥ ਦੀ ਮਜ਼ਬੂਤੀ ਨਾਲ ਹਰ ਚੋਣ ਜਿੱਤੀ ਜਾ ਸਕਦੀ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਹਰੇਕ ਵਰਕਰ ਬੂਥ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ।

Latest News