Daily Suraj

ਪੰਜਾਬੀ

ਬੰਗਲਾਦੇਸ਼ ’ਚ ਹਿੰਦੂ ਪਰਿਵਾਰਾਂ ਦੇ ਘਰ ਸਾੜੇ

02 Nov, 2020 05:30 AM

ਢਾਕਾ, 2 ਨਵੰਬਰ-ਬੰਗਲਾਦੇਸ਼ ’ਚ ਕਥਿਤ ਤੌਰ ’ਤੇ ਇਸਲਾਮ ਦੀ ਨਿੰਦਾ ਸਬੰਧੀ ਫੇਸਬੁੱਕ ਪੋਸਟ ਦੀ ਅਫ਼ਵਾਹ ਦੇ ਚਲਦਿਆਂ ਕੋਮਿਲਾ ਜ਼ਿਲ੍ਹੇ ਦੇ ਕੁਝ ਕੱਟੜਪੰਥੀਆਂ ਨੇ ਕਈ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਭੰਨ-ਤੋੜ ਕੀਤੀ ਤੇ ਉਨ੍ਹਾਂ ’ਚ ਅੱਗ ਲਗਾ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਇਨ੍ਹਾਂ ਘਰਾਂ ’ਚ ਭੰਨ-ਤੋੜ ਕੀਤੀ ਗਈ ਤੇ ਫਿਰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਪਹਿਲਾਂ ਫਰਾਂਸ ’ਚ ਰਹਿਣ ਵਾਲੇ ਇੱਕ ਬੰਗਲਾਦੇਸ਼ੀ ਵਿਅਕਤੀ ਨੇ ‘ਅਣਮਨੁੱਖੀ ਵਿਚਾਰਧਾਰਾ’ ਖ਼ਿਲਾਫ਼ ਕਦਮ ਚੁੱਕਣ ਲਈ ਫਰਾਂਸੀਸੀ ਰਾਸ਼ਟਰਪਤੀ ਦੀ ਕਥਿਤ ਤੌਰ ’ਤੇ ਸ਼ਲਾਘਾ ਕੀਤੀ ਸੀ। ਰਿਪੋਰਟਾਂ ਅਨੁਸਾਰ ਪੂਰਬੋ ਧੌਰ ਦੇ ਬੱਚਿਆਂ ਦੇ ਸਕੂਲ ਦੇ ਮੁੱਖ ਅਧਿਆਪਕ ਨੇ ਟਿੱਪਣੀ ’ਚ ਮੈਕਰੌਂ ਦਾ ਸਵਾਗਤ ਕੀਤਾ ਸੀ। ਫੇਸਬੁੱਕ ਪੋਸਟ ਬਾਰੇ ਅਫ਼ਵਾਹ ਫੈਲਣ ’ਤੇ ਇਲਾਕੇ ’ਚ ਤਣਾਅ ਫੈਲ ਗਿਆ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM