Daily Suraj

ਪੰਜਾਬੀ

ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ

24 Jan, 2020 05:30 AM

ਚੇਨਈ, 24 ਜਨਵਰੀ- ਤਾਮਿਲਨਾਡੂ 'ਚ ਦਵ੍ਰਿੜ ਵਿਚਾਰਕ ਅਤੇ ਸਮਾਜ ਸੁਧਾਰਕ ਪੇਰੀਆਰ ਨੂੰ ਲੈ ਕੇ ਵਿਵਾਦਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇੱਥੋਂ ਦੇ ਚੇਂਗਲਪੱਟੂ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੈ, ਜਿੱਥੇ ਪੇਰੀਆਰ ਦੀ ਮੂਰਤੀ ਨਾਲ ਭੰਨ-ਤੋੜ ਕਰਨ 'ਤੇ ਬਵਾਲ ਮਚ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਕਿ ਮੂਰਤੀ ਨਾਲ ਕਿਸ ਵਲੋਂ ਭੰਨਤੋੜ ਕੀਤੀ ਗਈ। ਦੱਸ ਦਈਏ ਕਿ ਸਿਆਸਤ 'ਚ ਕਦਮ ਰੱਖਣ ਵਾਲੇ ਸੁਪਰਸਟਾਰ ਅਦਾਕਾਰ ਰਜਨੀਕਾਂਤ ਨੇ ਪਿਛਲੇ ਦਿਨੀਂ ਰਾਮ-ਸੀਤਾ ਜੀ ਨੂੰ ਲੈ ਕੇ ਇੱਕ ਇਤਰਾਜ਼ਯੋਗ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਹੰਗਾਮਾ ਖੜ੍ਹਾ ਹੋ ਗਿਆ ਸੀ।

Latest News