Daily Suraj

ਪੰਜਾਬੀ

ਯੂ. ਏ. ਈ. 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਭਾਰਤੀ ਨਾਗਰਿਕ

11 Feb, 2020 05:30 AM

ਅਬੂ ਧਾਬੀ, 11 ਫਰਵਰੀ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਇੱਕ ਭਾਰਤੀ ਨਾਗਰਿਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਕੁੱਲ ਅੱਠ ਮਾਮਲਿਆਂ 'ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਯੂ. ਏ. ਈ. ਦੇ ਸਿਹਤ ਅਤੇ ਬਚਾਅ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕ 'ਚ ਕੋਰੋਨਾ ਵਾਇਰਸ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਆਇਆ, ਜਿਹੜਾ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਸੀ।

Latest News