Daily Suraj

ਪੰਜਾਬੀ

ਗੁਜਰਾਤ: ਭੁਪਿੰਦਰ ਪਟੇਲ ਸਰਕਾਰ ਦੇ ਨਵੇਂ ਮੰਤਰੀ ਅੱਜ ਚੁੱਕਣਗੇ ਸਹੁੰ

16 Sep, 2021 05:30 AM

ਅਹਿਮਦਾਬਾਦ, 16 ਸਤੰਬਰ-ਗੁਜਰਾਤ 'ਚ ਭੁਪਿੰਦਰ ਪਟੇਲ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਅੱਜ ਬਾਅਦ ਦੁਪਹਿਰ ਡੇਢ ਵਜੇ ਗਾਂਧੀਨਗਰ ਸਥਿਤ ਰਾਜ ਭਵਨ ’ਚ ਸਹੁੰ ਚੁੱਕਣਗੇ। ਅਜਿਹੇ ਕਿਆਸ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜ ਦੇ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਸਕਦੀ ਹੈ। ਸਹੁੰ ਚੁੱਕ ਸਮਾਗਮ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਰਾਜ ਵਿੱਚ ਵਿਧਾਨ ਸਭਾ ਚੋਣਾਂ ਨੂੰ ਸਾਲ ਬਾਕੀ ਹੈ। ਪਹਿਲਾਂ ਇਹ ਸਮਾਗਮ ਬੁੱਧਵਾਰ ਨੂੰ ਹੋਣਾ ਸੀ ਪਰ ਐਨ ਮੌਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਸਮਾਗਮ ਵੀਰਵਾਰ ਨੂੰ ਰੱਖ ਦਿੱਤਾ। ਸਮਾਗਮ ਨੂੰ ਅੱਗੇ ਪਾਉਣ ਦੇ ਕਾਰਨ ਨਹੀਂ ਦੱਸੇ ਗਏ।

Latest News