Daily Suraj

ਪੰਜਾਬੀ

ਚੰਡੀਗਡ਼੍ਹ 'ਚ ਮਾਨਸਿਕ ਤੌਰ 'ਤੇ ਪਰੇਸ਼ਾਨ ਰਿਟਾਇਰਡ ਇੰਜੀਨੀਅਰ ਨੇ ਖ਼ੁਦ ਨੂੰ ਮਾਰੀ ਗੋਲ਼ੀ

19 Oct, 2020 05:30 AM

ਚੰਡੀਗਡ਼੍ਹ : ਮਾਨਸਿਕ ਬਿਮਾਰੀ ਤੋਂ ਪਰੇਸ਼ਾਨ 70 ਸਾਲਾ ਬਜ਼ੁਰਗ ਨੇ ਸੋਮਵਾਰ ਸਵੇਰੇ ਆਪਣੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਦੀ ਪਛਾਣ ਮਾਡਰਨ ਡੁਪਲੈਕਸ ਦੇ ਮਕਾਨ ਨੰਬਰ 6064 ਦੇ ਸੁਰਿੰਦਰ ਸਿੰਘ ਫੂਲਕਾ ਦੇ ਰੂਪ 'ਚ ਹੋਈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਗੰਭੀਰ ਜ਼ਖ਼ਮੀ ਨੂੰ ਪੀਜੀਆਈ 'ਚ ਦਾਖ਼ਲ ਕਰਵਾਉਣ ਦੇ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਸੁਰਿੰਦਰ ਸਿੰਘ ਫੂਲਕਾ ਇਸ ਘਰ 'ਚ ਆਪਣੀ ਪਤਨੀ ਰਹਿੰਦੇ ਹਨ ਤੇ ਘਰ 'ਚ ਕੰਮ ਲਈ ਨੌਕਰਾਣੀ ਨੂੰ ਰੱਖਿਆ ਹੈ।ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਾਢੇ ਪੰਜ ਵਜੇ ਸੁਰਿੰਦਰ ਸਿੰਘ ਫੂਲਕਾ ਦੀ ਪਤਨੀ ਨੇ ਗੋਲ਼ੀ ਦੀ ਆਵਾਜ਼ ਸੁਣੀ ਤੇ ਕਮਰੇ 'ਚ ਦੇਖਿਆ ਕਿ ਉਸ ਦੇ ਪਤੀ ਨੇ ਆਪਣੇ-ਆਪ ਸਿਰ 'ਚ ਗੋਲ਼ੀ ਮਾਰ ਲਈ ਜਿਸ ਤੋਂ ਬਾਅਦ ਉਨ੍ਹਾਂ ਆਪਣੀ ਧੀ ਤੇ ਜਵਾਈ ਜੋ ਕਿ ਸੈਕਟਰ-11 'ਚ ਰਹਿੰਦੇ ਹਨ, ਦੇ ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਸੁਰਿੰਦਰ ਸਿੰਘ ਨੂੰ ਇਲਾਜ ਲਈ ਪੀਜੀਆਈ ਲੈ ਕੇ ਗਈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਫੂਲਕਾ ਸੈਂਟਰਲ ਗਵਰਨਮੈਂਟ ਦੇ ਵਿਭਾਗ ਤੋਂ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰਡ ਸਨ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ।

Posted By: Daily Suraj Bureau

Latest News