Daily Suraj

ਪੰਜਾਬੀ

ਤਾਮਿਲਨਾਡੂ ਦੇ ਹਸਪਤਾਲ ‘ਚ ਲੱਗੀ ਅੱਗ ; 6 ਦੀ ਮੌਤ

13 Dec, 2024 05:30 AM

ਚੰਡੀਗੜ੍ਹ : ਤਾਮਿਲਨਾਡੂ ਦੇ ਡਿੰਡੀਗੁਲ ‘ਚ ਇਕ ਨਿੱਜੀ ਹਸਪਤਾਲ ‘ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਘਟਨਾ ਰਾਤ 9 ਵਜੇ ਦੀ ਹੈ। ਤ੍ਰਿਚੀ ਰੋਡ ‘ਤੇ ਸਥਿਤ ਆਰਥੋਪੈਡਿਕ ਕੇਅਰ ਸਿਟੀ ਹਸਪਤਾਲ ਦੇ ਰਿਸੈਪਸ਼ਨ ਖੇਤਰ ‘ਚ ਅੱਗ ਲੱਗ ਗਈ, ਜੋ ਪੂਰੀ ਇਮਾਰਤ ‘ਚ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਹਸਪਤਾਲ ਵਿੱਚ 30 ਤੋਂ ਵੱਧ ਮਰੀਜ਼ ਸਨ। ਪੁਲਿਸ ਮੁਤਾਬਕ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬਚਾਅ ਮੁਹਿੰਮ ਚਲਾਈ ਗਈ। ਮਰੀਜ਼ਾਂ ਨੂੰ 10 ਐਂਬੂਲੈਂਸਾਂ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਲਿਫਟ ‘ਚ ਮਿਲੇ ਸਾਰੇ ਲੋਕਾਂ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹੋਰ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Latest News