Daily Suraj

ਪੰਜਾਬੀ

ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਨੇ ਸਿਲਵਰ ਜੁਬਲੀ ਸਮਾਗਮ ਕਰਵਾਇਆ

10 Dec, 2024 05:30 AM

ਮੌੜ ਮੰਡੀ : ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਨੇ ਸਾਲ 2024 ਵਿਚ ਆਪਣੇ ਸਾਲਾਨਾ ਸਮਾਰੋਹ ਅਤੇ ਸਿਲਵਰ ਜੁਬਲੀ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਥੀਮ ਸਫਰ-ਏ-ਪੰਜਾਬ ਅਤੇ ਸਫਰ-ਏ-ਖ਼ਵਾਬ ਸੀ। ਸਮਾਰੋਹ ਦੇ ਮੱਦੇਨਜ਼ਰ, ਪੰਜਾਬ ਦੇ ਸੱਭਿਆਚਾਰ, ਇਤਿਹਾਸ ਤੇ ਆਧੁਨਿਕ ਰੋਸ਼ਨੀ ਦੀ ਯਾਤਰਾ ਨਾਲ ਸਬੰਧਿਤ ਕਈ ਰੰਗਾਰੰਗ ਪੇਸ਼ਕਸ਼ਾਂ ਕੀਤੀਆਂ ਗਈਆਂ। ਇਸ ਨਾਲ ਹੀ ਸਕੂਲ ਦੇ 25 ਸਾਲਾਂ ਦੇ ਸਫਰ ਨੂੰ ਵੀ ਵਿਸਥਾਰਪੂਰਵਕ ਦਰਸਾਇਆ ਗਿਆ। ਇਹ ਸਮਾਰੋਹ ਸਕੂਲ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਇਆ। ਇਸ ਸਮਾਰੋਹ ਵਿਚ ਸੰਦੀਪ ਕਾਂਸਲ ਉਪ ਕੁਲਪਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਪੂਨਮ ਸਿੰਘ ਅਤਿਰਿਕਤ ਡਿਪਟੀ ਕਮਿਸ਼ਨਰ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਮੈਡਮ ਪੁਨਮ ਸਿੰਘ ਏਡੀਸੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਵਿਚ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਖ਼ੁਸ਼ਹਾਲ ਮਾਹੌਲ ਹੈ। ਉਨ੍ਹਾਂ ਨੇ ਮਾਪਿਆਂ ਨੂੰ ਯਕੀਨ ਦਿਵਾਇਆ ਕਿ ਇਹ ਸਕੂਲ ਆਪਣੇ ਬੱਚਿਆਂ ਲਈ ਬਹੁਤ ਵਧੀਆ ਪਲੇਟਫਾਰਮ ਹੈ, ਜੋਂ ਅਪਣੇ ਬੱਚਿਆਂ ਲਈ ਗਲਤ ਨਹੀਂ ਸੋਚ ਸਕਦੇ ਤੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਸਕੂਲ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਇਸ ਸਮਾਗਮ ਵਿਚ ਦਿਆਲ ਦਾਸ ਸੋਢੀ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਸ਼ਿਵਪਾਲ ਗੋਇਲ ਜ਼ਿਲ੍ਹਾ ਐਜੂਕੇਸ਼ਨ ਆਫਿਸਰ ਬਠਿੰਡਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਕਲਾਸ ਤੋਂ ਲੈ ਕੇ ਹਾਈ ਸੈਕੰਡਰੀ ਤੱਕ ਦੇ ਵਿਦਿਆਰਥੀਆਂ ਨੇ ਕਲਚਰਲ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਅਤੇ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ। ਵਿਦਿਆਰਥੀਆਂ ਨੇ ਖੇਡਾਂ ਦੀ ਮਹੱਤਤਾ ਅਤੇ ਨੌਜਵਾਨਾਂ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਰੋਹ ਵਿਚ ਸਕੂਲ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ ਨੇ ਸਕੂਲ ਦੇ 25 ਸਾਲਾਂ ਦੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਸਕੂਲ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦੀ ਸ਼ੁਰੂਆਤ 10 ਕਮਰਿਆਂ ਅਤੇ 131 ਵਿਦਿਆਰਥੀਆਂ ਨਾਲ ਹੋਈ ਸੀ ਅਤੇ ਅੱਜ ਇਹ ਸਕੂਲ 1600 ਤੋਂ ਵੱਧ ਵਿਦਿਆਰਥੀਆਂ ਅਤੇ 125 ਸਟਾਫ਼ ਮੈਂਬਰਾਂ ਦੇ ਨਾਲ ਚੱਲ ਰਿਹਾ ਹੈ। ਸਕੂਲ ਦੇ ਵਾਇਸ ਚੇਅਰਮੈਨ ਹਰੀਸ਼ ਗਰਗ ਨੇ ਵਿਦਿਆਰਥੀ ਅਤੇ ਪ੍ਰਬੰਧਕ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਮੋਹਿਤ ਅਨੇਜਾ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ।

Posted By: Daily Suraj Bureau

Latest News