Daily Suraj

ਪੰਜਾਬੀ

ਪਠਾਨਕੋਟ ’ਚ ਫ਼ੌਜ ਦੀ ਛਾਉਣੀ ਅੱਗੇ ਹੱਥਗੋਲੇ ਦੇ ਧਮਾਕੇ ਮਗਰੋਂ ਅਲਰਟ ਜਾਰੀ

22 Nov, 2021 05:30 AM

ਪਠਾਨਕੋਟ, 22 ਨਵੰਬਰ-ਪੰਜਾਬ ਦੇ ਪਠਾਨਕੋਟ ਵਿੱਚ ਫੌਜ ਦੀ ਛਾਉਣੀ ਦੇ ਗੇਟ ਅੱਗੇ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਸੁੱਟੇ ਗਏ ਹੱਥਗੋਲੇ (ਗ੍ਰਨੇਡ) ਦੇ ਧਮਾਕੇ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਜਾਰੀ ਕੀਤਾ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਛਾਉਣੀ ਦੇ ਤ੍ਰਿਵੇਣੀ ਗੇਟ ਦੇ ਬਾਹਰ ਹੋਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲੀਸ ਮੁਤਾਬਕ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਛਾਉਣੀ ਦੇ ਗੇਟ ਦੇ ਸਾਹਮਣੇ ਹੱਥਗੋਲਾ ਸੁੱਟਿਆ। ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Posted By: Daily Suraj Bureau

Latest News