Daily Suraj

ਪੰਜਾਬੀ

ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ

12 Dec, 2018 05:30 AM

ਨਵੀਂ ਦਿੱਲੀ, 12 ਦਸੰਬਰ- ਬੀਤੇ ਦਿਨ ਉਰਜਿਤ ਪਟੇਲ ਵਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਨੇ ਸਾਬਕਾ ਅਧਿਕਾਰੀ ਸ਼ਕਤੀਕਾਂਤਾ ਦਾਸ ਨੂੰ 3 ਸਾਲ ਦੀ ਮਿਆਦ ਲਈ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਸੀ। ਸ਼ਕਤੀਕਾਂਤਾ ਅੱਜ ਸਵੇਰੇ 10 ਵਜੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਦੱਸ ਦਈਏ ਕਿ ਸ਼ਕਤੀਕਾਂਤਾ ਦਾਸ ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੇ ਸਕੱਤਰ ਦੇ ਅਹੁਦੇ ਤੋਂ ਪਿਛਲੇ ਸਾਲ ਮਈ ਮਹੀਨੇ 'ਚ ਸੇਵਾ ਮੁਕਤ ਹੋਏ ਸਨ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਚ ਵੀ ਇਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੀ ਸੀ।

Latest News