Daily Suraj

ਪੰਜਾਬੀ

ਮੁੰਬਈ ਦੇ ONGC ਪਲਾਂਟ ’ਚ ਲੱਗੀ ਭਿਆਨਕ ਅੱਗ, 5 ਮੌਤਾਂ, ਕਈ ਜ਼ਖਮੀ

03 Sep, 2019 05:30 AM

ਮੁੰਬਈ: ਮੁੰਬਈ ਦੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਦੇ ਪਲਾਂਟ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਾਫੀ ਭਿਆਨਕ ਹੈ।ਇਸ ਘਟਨਾ ਤੋਂ ਬਾਅਦ ਪਲਾਂਟ ਅੰਦਰ ਹਫੜਾ-ਦਫੜੀ ਮੱਚ ਗਈ ਹੈਅਤੇ ਲੋਕਾਂ ‘ਚ ਡਰ ਦਾ ਮਾਹੌਲ ਹੈ। ਮਿਲੀ ਜਾਣਕਰੀ ਮੁਤਾਬਕ ਅੱਗ ਨਵੀਂ ਮੁੰਬਈ ’ਚ ਓ. ਐੱਨ. ਜੀ. ਸੀ. ਦੇ ਕੋਲਡ ਸਟੋਰੇਜ ’ਚ ਲੱਗੀ ਹੈ। ਜਿਸ ਕਾਰਨ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਲੋਕ ਜ਼ਖਮੀ ਹੋ ਗਏ ਹਨ।ਅੱਗ ਦੀਆਂ ਲਪਟਾਂ ਦੇਖਦੇ ਹੋਏ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਕੇ ’ਤੇ ਫਾਇਰ ਫਾਈਟਰਜ਼ ਪੁੱਜ ਗਏ ਹਨ ਤੇ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

Latest News