Daily Suraj

ਪੰਜਾਬੀ

ਦਲ ਖ਼ਾਲਸਾ ਦੇ ਅੱਧਾ ਦਰਜਨ ਆਗੂ ਨਜ਼ਰਬੰਦ, ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਰੋਕਣ ਲਈ ਕੀਤੀ ਕਾਰਵਾਈ

25 Jan, 2025 05:30 AM

ਗੁਰਦਾਸਪੁਰ : ਐਤਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਗੁਰਦਾਸਪੁਰ ਅੰਦਰ ਟਰੈਕਟਰ ਮਾਰਚ ਕੱਢਣ ਦੇ ਐਲਾਨ ਦੇ ਮੱਦੇਜ਼ਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਕਰੀਬ ਅੱਧਾ ਦਰਜਨ ਆਗੂਆਂ ਨੁੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਰਬੰਦ ਕੀਤੇ ਜਾਣ ਵਾਲੇ ਆਗੂਆਂ ਵਿੱਚ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਅਤੇ ਸੀਨੀਅਰ ਆਗੂ ਕੰਵਲਦੀਪ ਵੀ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇੰਨ੍ਹਾਂ ਵਲੋਂ 26 ਜਨਵਰੀ ਨੂੰ ਸਥਾਨਕ ਗੁਰਦਵਾਰਾ ਸੰਤ ਬਾਬਾ ਟਹਿਲ ਸਿੰਘ ਤੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟਰੈਕਟਰ ਮਾਰਚ ਸ਼ੁਰੂ ਕਰਨਾ ਸੀ ਜੋ ਸ਼ਹਿਰ ਅੰਦਰ ਗੁਜ਼ਰਨਾ ਸੀ। ਇਹ ਵਿਰੋਧ ਮਾਰਚ ਬੰਦੀ ਸਿੰਘਾਂ ਦੀ ਰਿਹਾਈ, ਝੂਠੇ ਪੁਲਿਸ ਮੁਕਬਲੇ ਅਤੇ ਟਾਰਗੇਟ ਕਿਲਿੰਗ ਆਦਿ ਮੁੱਦਿਆਂ ਨੂੰ ਲੈ ਕੇ ਕਰਨ ਦਾ ਐਲਾਨ ਕੀਤਾ ਗਿਆ ਹੈ।

Latest News