Daily Suraj

ਪੰਜਾਬੀ

ਕੈਬਨਿਟ ਮੰਤਰੀ ਸੌਂਦ ਅਤੇ ਵਿਧਾਇਕ ਉੱਗੋਕੇ ਵੱਲੋਂ ਸਿੰਗਲਾ ਦੀ ਸਵੈ ਜੀਵਨੀ “ਯਾਦਾਂ ਦੇ ਰੰਗ “ ਰਿਲੀਜ

03 Dec, 2024 05:30 AM

ਤਪਾ ਮੰਡੀ , ਸਮਾਜ ਸੇਵਕ ਅਤੇ ਸੇਵਾਮੁਕਤ ਅਧਿਆਪਕ ਕ੍ਰਿਸ਼ਨ ਚੰਦ ਸਿੰਗਲਾ ਨੇ ਆਪਣੇ ਜੀਵਨ ਦੇ ਅਧਿਆਪਨ, ਪੱਤਰਕਾਰੀ, ਵਪਾਰ, ਪਰਿਵਾਰ ਅਤੇ ਜੀਵਨ ਦੇ ਉਤਾਰ-ਚੜ੍ਹਾਵਾਂ ’ਤੇ ਆਧਾਰਿਤ ਸਵੈ-ਜੀਵਨੀ ‘ਯਾਦਾਂ ਦੇ ਰੰਗ’ ਲਿਖੀ ਹੈ। ਜਿਸ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰ,ਮਹਿਮਾਨ ਨਿਵਾਜੀ,ਪੇਂਡੂ ਵਿਕਾਸ ਅਤੇ ਪੰਚਾਇਤਾਂ,ਸਨਅਤ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਅਤੇ ਕਿਰਤ ਵਿਭਾਗਾਂ ਦੇ ਕੈਬਨਿਟ ਮੰਤਰੀ ਸ. ਤਰੁਨਪਰੀਤ ਸਿੰਘ ਸੌਂਦ ਅਤੇ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਰਿਲੀਜ ਕੀਤਾ।
ਇਸ ਮੌਕੇ ’ਤੇ ਸ. ਸੌਂਦ ਅਤੇ ਸ. ਉਗੋਕੇ ਨੇ ਕਿਹਾ ਕਿ ਅੱਜ ਦੇ ਬਹੁਤ ਹੀ ਦੌੜ-ਭੱਜ ਅਤੇ ਸੋਸ਼ਲ ਮੀਡੀਆ ਦੇ ਸਥਾਪਿਤ ਹੋ ਰਹੇ ਯੁੱਗ ਵਿੱਚ ਆਤਮਕਥਾ ਲਿਖਣਾ ਸਿਰਫ਼ ਇੱਕ ਚੁਣੌਤੀਪੂਰਨ ਕੰਮ ਨਹੀਂ ਹੈ, ਸਗੋਂ ਇਹ ਸਮਾਜ ਨੂੰ ਪ੍ਰੇਰਿਤ ਕਰਨ ਦਾ ਇੱਕ ਸਲਾਘਾਯੋਗ ਉਪਰਾਲਾ ਵੀ ਹੈ। ਸ੍ਰੀ ਸਿੰਗਲਾ ਨੇ ਆਪਣੇ ਅਧਿਆਪਨ, ਪੱਤਰਕਾਰੀ, ਵਪਾਰਕ ਅਤੇ ਸਮਾਜਿਕ ਜੀਵਨ ਦੇ ਅਨੁਭਵਾਂ ਨੂੰ ਬਹੁਤ ਸਬਰ ਅਤੇ ਹੌਸਲੇ ਨਾਲ ਪਾਠਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਬਚਾਉਣ ਲਈ ਪਿੰਡਾਂ ਵਿੱਚ ਲਾਇਬਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ , ਉਨਾਂ ਕਿਹਾ ਕਿ ਕਿਤਾਬਾਂ ਨੂੰ ਮਨੁੱਖ ਦੋਸਤ ਬਣਾ ਲੈਣ ਤਾਂ ਉਹ ਚੰਗੇ ਵਿਚਾਰਾਂ ਨਾਲ ਸਮਾਜ ਵਿੱਚ ਹੋਰ ਵੀ ਵਧੀਆ ਸਥਾਨ ਪ੍ਰਾਪਤ ਕਰ ਸਕਦਾ ਹੈ।
ਜਿਕਰਯੋਗ ਹੈ ਕਿ ਸ੍ਰੀ ਸਿੰਗਲਾ ਇੱਕ ਸਿਖਿਆਵਿਦ ਹੋਣ ਦੇ ਨਾਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਨ ਕਾਰਜਾਂ ਵਿੱਚ ਸਰਗਰਮ ਹਨ ਅਤੇ ਹੋਰ ਸੰਸਥਾਵਾਂ ਰਾਹੀਂ ਸਮਾਜਿਕ ਕੰਮਾਂ ਵਿੱਚ ਵੀ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਖੰਨਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਉਦਯੋਗਪਤੀ ਸੁਬੋਧ ਸਿੰਗਲਾ, ਮੋਹਿਤ ਸਿੰਗਲਾ, ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ।

Posted By: Daily Suraj Bureau

Latest News