Daily Suraj

ਪੰਜਾਬੀ

ਬਰਗਾੜੀ ਕਾਂਡ: ਐੱਸਪੀ, ਡੀਐੱਸਪੀ ਤੇ ਚਾਰ ਹੋਰਾਂ ਤੋਂ ਪੁੱਛਗਿੱਛ

03 Mar, 2019 05:30 AM

ਫਗਵਾੜਾ, ਬਰਗਾੜੀ ਕਾਂਡ ਦੇ ਮਾਮਲੇ ’ਚ ਚੱਲ ਰਹੀ ਜਾਂਚ ਦੇ ਸਬੰਧ ’ਚ ਵਿਸ਼ੇਸ਼ ਜਾਂਚ ਕਮੇਟੀ ਨੇ ਅੱਜ ਇੱਥੇ ਇਸ ਕੇਸ ਨਾਲ ਸਬੰਧਿਤ ਪੁਲੀਸ ਤੇ ਸਿਵਲ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ ਬਿਆਨ ਦਰਜ ਕੀਤੇ। ਅੱਜ ਸਵੇਰ ਤੋਂ ਹੀ ਏ.ਡੀ.ਜੀ.ਪੀ. ਪ੍ਰਮੋਦ ਕੁਮਾਰ, ਆਈ.ਜੀ. ਅਰੁਨਪਾਲ ਸਿੰਘ, ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਡੀ.ਸੀ.ਪੀ. ਭੁਪਿੰਦਰ ਸਿੰਘ ’ਤੇ ਆਧਾਰਿਤ ਟੀਮ ਨੇ ਇਕ ਐੱਸ.ਪੀ., ਇਕ ਡੀ.ਐੱਸ.ਪੀ. ਅਤੇ ਚਾਰ ਸਿਵਲੀਅਨ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ। ਬਿਆਨਾਂ ਸਬੰਧੀ ਹੋਰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਵਰਨਣਯੋਗ ਹੈ ਕਿ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਇਸ ਮਾਮਲੇ ’ਚ ਪਹਿਲਾਂ ਹੀ ਜੇਲ੍ਹ ’ਚ ਹਨ। ਸਿੱਟ ਟੀਮ ਵੱਲੋਂ ਇਸ ਕੇਸ ’ਚ ਪੁੱਛਗਿੱਛ ਦਾ ਕੰਮ ਲਗਾਤਾਰ ਜਾਰੀ ਹੈ।

Latest News