Daily Suraj

ਪੰਜਾਬੀ

ਨਵੇਂ ਸਾਲ ਦਾ ਕੈਲੰਡਰ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ

22 Jan, 2025 05:30 AM

ਸੰਗਰੂਰ : ਗੌਰਮਿੰਟ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਵੱਲੋਂ ਨਵੇਂ ਸਾਲ ਦਾ ਕੈਲੰਡਰ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ। ਸੰਸਥਾ ਪ੍ਰਧਾਨ ਜੀਤ ਸਿੰਘ ਢੀਂਡਸਾ ਅਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਐਸ਼ੋਸੀਏਸ਼ਨ ਵੱਲੋਂ ਪਿਛਲੇ ਸਾਲ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਲਈ ਕੀਤੇ ਭਲਾਈ ਦੇ ਕਾਰਜ ਅਤੇ ਸਮਾਜਿਕ ਸੇਵਾਵਾਂ ਬਾਰੇ ਦੱਸਿਆ। ਡਿਪਟੀ ਕਮਿਸ਼ਨਰ ਨੇ ਇਸ ਦੀ ਸ਼ਲਾਘਾ ਕਰਦਿਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਉਪਰੰਤ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿਖੇ ਹੋਈ ਸੰਸਥਾ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਤੇ ਜਨਰਲ ਸਕੱਤਰ ਦੀ ਚੋਣ ਲਈ ਆਮ ਇਜਲਾਸ 26 ਜਨਵਰੀ ਨੂੰ ਸਵੇਰੇ 10 ਵਜੇ ਪੈਨਸ਼ਨ ਭਵਨ ਸੰਗਰੂਰ ਵਿਖੇ ਹੋਵੇਗਾ। ਚੋਣ ਕਰਵਾਉਣ ਲਈ ਦਰਸ਼ਨ ਸਿੰਘ ਨੌਰਥ, ਰਵਿੰਦਰ ਸਿੰਘ ਗੁੱਡੂ ਤੇ ਦੇਵਿੰਦਰ ਕੁਮਾਰ ਜਿੰਦਲ ’ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ। ਚਾਹਵਾਨ ਉਮੀਦਵਾਰ ਇਸ ਦਿਨ ਸਵੇਰੇ 10 ਵਜੇ ਤੋਂ ਸਵੇਰੇ 11 ਵਜੇਂ ਤਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀ ਪੱਤਰ ਵਾਪਸ 11 ਤੋਂ ਦੁਪਹਿਰ 12 ਵਜੇ ਤਕ ਲਏ ਜਾ ਸਕਦੇ ਹਨ। ਇਸ ਉਪਰੰਤ ਜੇ ਲੋੜ ਪਈ ਤਾਂ ਵੋਟਿੰਗ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਭੱਠਲ, ਗੁਰਦੀਪ ਸਿੰਘ ਮੰਗਵਾਲ, ਰਾਜ ਕੁਮਾਰ ਅਰੋੜਾ, ਅਮਰ ਸਿੰਘ ਚਹਿਲ, ਸਤਪਾਲ ਸਿੰਗਲਾ, ਗੁਰਦੇਵ ਸਿੰਘ ਲੂੰਬਾ, ਜੰਟ ਸਿੰਘ ਸੋਹੀਆਂ, ਸੁਰਿੰਦਰਪਾਲ ਸਿੰਘ ਸਿਦਕੀ, ਰਾਮ ਸਰੂਪ ਸਿੰਘ ਅਲੀਸ਼ੇਰ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਪੀਸੀ ਬਾਘਾ, ਗੁਰਦੇਵ ਸਿੰਘ ਭੁੱਲਰ, ਗਿਰਧਾਰੀ ਲਾਲ, ਬਲਦੇਵ ਸਿੰਘ ਰਤਨ, ਸੁਖਦੇਵ ਸਿੰਘ ਜੱਸੀ, ਜਸਪਾਲ ਸਿੰਘ, ਕਿਸ਼ੋਰੀ ਲਾਲ, ਤੇਜਾ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News