Daily Suraj

ਪੰਜਾਬੀ

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖਿਆ ਵੇਰਕਾ ਦੇ 15 ਕਰੋੜ ਦੀ ਲਾਗਤ ਵਾਲੇ ਪ੍ਰੋਸੈਸਿੰਗ ਤੇ ਪੇਕੇਜਿੰਗ ਯੂਨਿਟ ਮੱਲਵਾਲ ਦਾ ਨੀਂਹ ਪੱਥਰ

22 Mar, 2021 05:30 AM

ਫ਼ਿਰੋਜ਼ਪੁਰ 22 ਮਾਰਚ - ਪੰਜਾਬ ਸਰਕਾਰ ਵਲੋਂ ਪਿੰਡ ਮੱਲਵਾਲ ਵਿਖੇ ਵੇਰਕਾ ਦੇ ਚੱਲ ਰਹੇ ਮਿਲਕ ਚਿਲਿੰਗ ਸੈਟਰ ਵਿਖੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ਰੱਖਿਆ। ਜਿਸ ਉਪਰ 15 ਕਰੋੜ ਦੀ ਲਾਗਤ ਆਉਣੀ ਹੈ। ਜਿੱਥੇ ਹੁਣ ਇਕ ਲੱਖ ਲੀਟਰ ਦੁੱਧ ਜਮਾਂ ਕਰਨ ਦੀ ਸਮਰੱਥਾ ਹੋਵੇਗੀ। ਜਿਸ ਦਾ ਵੱਡਾ ਲਾਭ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਦੁੱਧ ਉਤਪਾਦਕਾ ਨੂੰ ਹੋਵੇਗਾ । ਇਸ ਮੌਕੇ 100 ਦੇ ਕਰੀਬ ਨੌਜਵਾਨਾਂ ਨੂੰ ਰੋਜਗਾਰ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਮੌਕੇ ਕਮਲਜੀਤ ਸਿੰਘ ਸੰਘਾ ਐਮ ਡੀ ਵੇਰਕਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਸਤਿਕਾਰ ਕੌਰ ਗਹਿਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ , ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਹਿੰਦਰ ਸਿੰਘ ਡਿੱਬ ਵਾਲਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਆਦਿ ਹਾਜ਼ਰ ਸਨ।

Posted By: Daily Suraj Bureau

Latest News