Daily Suraj

ਪੰਜਾਬੀ

ਪੰਜਾਬ ’ਚ ਕਰੋਨਾ ਕਾਰਨ 35 ਮੌਤਾਂ, ਦੇਸ਼ ’ਚ 102 ਦਿਨਾਂ ਬਾਅਦ ਸਭ ਤੋਂ ਵੱਧ 35871 ਨਵੇਂ ਮਰੀਜ਼

18 Mar, 2021 05:30 AM

ਨਵੀਂ ਦਿੱਲੀ, 18 ਮਾਰਚਅੱਜ ਵੀਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ 35,871 ਨਵੇਂ ਕੇਸ ਸਾਹਮਣੇ ਆਏ, ਜੋ 102 ਦਿਨਾਂ ਬਾਅਦ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1,14,74,605 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਰਨ 172 ਲੋਕਾਂ ਦੀ ਜਾਨ ਗਈ ਤੇ ਕੁੱਲ ਮਰਨ ਵਾਲਿਆਂ ਦੀ ਗਿਣਤੀ 1,59,216 ਹੋ ਗਈ। ਪੰਜਾਬ ਵਿੱਚ ਤਾਜ਼ਾ ਰਿਪੋਰਟਾਂ ਮੁਤਾਬਕ ਰਾਜ ਵਿੱਚ ਕਰੋਨਾ ਕਾਰਨ 35 ਮੌਤਾਂ ਹੋਈਆਂ।

Latest News