ਸਾਹਿਤਕਾਰ ਸਿੰਘਪੁਰੀਆ ਦਾ ਪਲੇਠਾ ਕਾਵਿ ਸੰਗ੍ਰਹਿ 'ਤੇਰੇ ਵਾਂਗ' ਰਿਲੀਜ਼
ਭੋਗਪੁਰ : ਉੱਘੇ ਸਹਿਤਕਾਰ ਅਮਰਦੀਪ ਸਿੰਘਪੁਰੀਆ ਦਾ ਪਲੇਠਾ ਕਾਵਿ ਸੰਗ੍ਰਹਿ ਤੇਰੇ ਵਾਂਗ ਦੀ ਘੁੰਡ ਚੁਕਾਈ ਦੀ ਰਸਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ’ਚ ਐੱਸਡੀਐੱਮ ਆਦਮਪੁਰ 2 ਵਿਵੇਕ ਕੁਮਾਰ ਮੋਦੀ ਤੇ ਤਹਿਸੀਲਦਾਰ ਆਦਮਪੁਰ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਸੇਵਾਮੁਕਤ ਐੱਸਐੱਸਪੀ ਹਰਵਿੰਦਰ ਸਿੰਘ ਡੱਲੀ, ਪੀਐੱਸਪੀਸੀਐੱਲ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ, ਥਾਣਾ ਮੁਖੀ ਯਾਦਵਿੰਦਰ ਸਿੰਘ, ਪ੍ਰੈੱਸ ਕਲੱਬ ਭੋਗਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੰਗੂ, ਬੀਡੀਪੀਓ ਹਰਪ੍ਰੀਤ ਕੌਰ, ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਸੈਣੀ, ਕਾਨਗੋ ਗੁਰਵਿੰਦਰ ਸਿੰਘ ਭੁੱਲਰ, ਕਾਨਗੋ ਬਲਕਾਰ ਸਿੰਘ, ਵਿਸ਼ਾਲ ਕੁਮਾਰ ਸ਼ਾਮਲ ਹੋਏ। ਇਸ ਮੌਕੇ ਸਾਹਿਤਕਾਰ ਅਮਰਦੀਪ ਸਿੰਘਪੁਰੀਆ ਨੇ ਆਪਣੇ ਕਾਵਿ ਸੰਗ੍ਰਹਿ ’ਚੋਂ ਸੱਚ ਤੇ ਝੂਠ ਦੀ ਹੋ ਗਈ ਲੜਾਈ , ਕੁਝ ਲੋਕ ਜੋ ਦਿਲ ਲਈ ਖਾਸ ਹੁੰਦੇ ਹਨ ਤੇ ਸਭ ਤੋਂ ਮੁਸ਼ਕਲ ਹੁੰਦਾ ਹੈ ਠੱਗਾਂ ’ਚ ਰਹਿ ਕੇ ਇਮਾਨਦਾਰ ਰਹਿਣਾ ਪੇਸ਼ ਕਰਕੇ ਵਾਹ ਵਾਹ ਖੱਟੀ। ਮੁੱਖ ਮਹਿਮਾਨ ਵਿਵੇਕ ਕੁਮਾਰ ਮੋਦੀ ਨੇ ਅਮਰਦੀਪ ਸਿੰਘਪੁਰੀਆ ਨੂੰ ਕਵਿ ਸੰਗ੍ਰਿਹ ਤੇਰੇ ਵਾਂਗ ਦੀ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਵੱਖ-ਵੱਖ ਸਮਾਜਿਕ ਪਹਿਲੂਆਂ ਨੂੰ ਬਹੁਤ ਹੀ ਬਰੀਕੀ ਨਾਲ ਕਵਿਤਾਵਾਂ ਦੀ ਮਾਲਾ ’ਚ ਪਰੋ ਕੇ ਬਹੁਤ ਵੱਡਾ ਉੱਦਮ ਕੀਤਾ ਹੈ। ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਮਨਦੀਪ ਨੇ ਰਚਨਾਵਾਂ ’ਚ ਸਮਾਜ ਦੀਆਂ ਊਣਤਾਈਆਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ, ਜਿਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ। ਹਰਵਿੰਦਰ ਸਿੰਘ ਡੱਲੀ ਨੇ ਕਿਹਾ ਇਨ੍ਹਾਂ ਰਚਨਾਵਾਂ ’ਚ ਸਾਮਾਜਿਕ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੀ ਅਮਰਦੀਪ ਸਿੰਘਪੁਰੀਆ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਪ੍ਰਿੰਸੀਪਲ ਬਲਵਿੰਦਰ ਸਿੰਘ ਭੰਗੂ ਨੇ ਕੀਤਾ।
Posted By: Daily Suraj Bureau