Daily Suraj

ਪੰਜਾਬੀ

ਸਾਡੇ ਖਿਲਾਫ਼ ਕੀਤਾ ਜਾ ਰਿਹੈ ਕੂੜ ਪ੍ਰਚਾਰ- ਸਰਵਣ ਸਿੰਘ ਪੰਧੇਰ

13 Dec, 2024 05:30 AM

ਸ਼ੰਭੂ, : ਸ਼ੰਭੂ ਬਾਰਡਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਲਈ ਪੂਰੇ ਦੇਸ਼ ਨੂੰ ਚਿੰਤਾ ਹੈ, ਪਰ ਕੇਂਦਰ ਸਰਕਾਰ ਬਿਲਕੁੱਲ ਵੀ ਚਿੰਤਤ ਦਿਖਾਈ ਨਹੀਂ ਦੇ ਰਹੀ। ਭਾਜਪਾ ਦੇ ਸੰਸਦ ਮੈਂਬਰ ਰਾਸ ਚੰਦਰ ਜਾਂਗੜਾ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਡੇ ’ਤੇ ਗਲਤ ਦੋਸ਼ ਲਗਾਏ ਹਨ, ਉਹ ਇਸ ਸੰਬੰਧੀ ਸਬੂਤ ਪੇਸ਼ ਕਰਨ ਤਾਂ ਸਾਡੇ ਨਾਲ ਗੱਲ ਕਰਨ। ਕੇਂਦਰ ਨੂੰ 101 ਕਿਸਾਨਾਂ ਦੇ ਜਥੇ ਨਾਲ ਵੀ ਸਮੱਸਿਆ ਹੈ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਕਿਸਾਨ ਦੇਸ਼ ਲਈ ਖ਼ਤਰਾ ਕਿਵੇਂ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੇ ਜਾ ਰਹੇ ਬਿਆਨ ਇਹ ਦੱਸਦੇ ਹਨ ਕਿ ਉਹ ਕਿਸਾਨਾਂ ਤੋਂ ਡਰੀ ਹੋਈ ਤੇ ਘਬਰਾਈ ਹੋਈ ਹੈ ਤੇ ਕਦੇ ਵੀ ਡਿਜੀਟਲ ਪਾਬੰਦੀ ਲਗਾ ਸਕਦੀ ਹੈ। ਪੰਧੇਰ ਨੇ ਕਿਹਾ ਕਿ ਸਾਡੇ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।



Latest News