Daily Suraj

ਪੰਜਾਬੀ

ਜੰਮੂ-ਕਸ਼ਮੀਰ- ਕਿਸ਼ਤਵਾੜ 'ਚ ਵੱਡਾ ਬੱਸ ਹਾਦਸਾ, ਗਹਿਰੀ ਖੱਡ 'ਚ ਡਿੱਗੀ ਬੱਸ, 35 ਲੋਕਾਂ ਦੀ ਮੌਤ, 17 ਜ਼ਖ਼ਮੀ

01 Jul, 2019 05:30 AM

ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਵੱਡਾ ਸੜਕ ਹਾਦਸਾ ਹੋ ਗਿਆ ਹੈ। ਕਿਸ਼ਤਨਵਾੜ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 17 ਲੋਕ ਜ਼ਖ਼ਮੀ ਹੋ ਗਏ ਹਨ। ਹਾਲੇ ਲਾਸ਼ਾਂ ਨੂੰ ਮੌਕੇ ਤੋਂ ਕੱਢਿਆ ਨਹੀਂ ਜਾ ਸਕਿਆ ਹੈ। ਜ਼ਖ਼ਮੀਆਂ ਨੂੰ ਜੰਮੂ ਏਅਰਲਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਕਿਸ਼ਵਾੜ ਦੇ ਸਿਗਗਵਾਰੀ ਕੇਸ਼ਵਤ ਇਲਾਕੇ 'ਚ ਹੋਇਆ। ਜਿੱਥੇ ਇਕ ਮਿੰਨੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਮਿੰਨੀ ਬੱਸ ਦਾ ਨੰਬਰ ਜੇਕੇ-17-6787 ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਸਵੇਰੇ ਕਰੀਬ ਅੱਠ ਵਜੇ ਹੋਇਆ। ਮਿੰਨੀ ਬੱਸ 'ਚ ਸਮਰਥਾ ਤੋਂ ਜ਼ਿਆਦਾ ਸਵਾਰੀਆਂ ਸਵਾਰ ਸਨ। ਇਹ ਮਿੰਨੀ ਬੱਸ ਕੇਸ਼ਵਰ ਤੋਂ ਕਿਸ਼ਤਵਾੜ ਵੱਲ ਜਾ ਰਹੀ ਸੀ।

Posted By: Daily Suraj Bureau

Latest News