Daily Suraj

ਪੰਜਾਬੀ

ਬੀਬੀ ਹਰਸਮਿਰਤ ਬਾਦਲ ਦੀ ਢਾਲ ਬਣੇ ਵੱਡੇ ਬਾਦਲ

29 Apr, 2019 05:30 AM

ਬਠਿੰਡਾ, 29 ਅਪ੍ਰੈਲ 2019 - ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਢਾਲ ਬਣਦਿਆਂ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੋਮਵਾਰ ਨੂੰ ਕਵਰਿੰਗ ਕੈਂਡੀਡੇਟ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 26 ਅਪ੍ਰੈਲ ਨੂੰ ਕਾਗਜ਼ ਦਾਖਲ ਕਰਾਏ ਗਏ ਸਨ, ਪਰ ਉਸ ਦਿਨ ਵੱਡੇ ਬਾਦਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਾਮਜ਼ਦਗੀ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਮੌਜੂਦ ਸਨ। ਜਿਸ ਕਾਰਨ ਉਨ੍ਹਾਂ ਵੱਲੋਂ ਅੱਜ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

Latest News