Daily Suraj

ਪੰਜਾਬੀ

ਸੜਕ ਹਾਦਸੇ ’ਚ ਛੇ ਮੌਤਾਂ

02 Nov, 2020 05:30 AM

ਬਹਿਰੀਚ, 2 ਨਵੰਬਰ-ਬਹਿਰੀਚ-ਅਯੁੱਧਿਆ ਮਾਰਗ ’ਤੇ ਇੱਕ ਵੈਨ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲੀਸ ਇੰਚਾਰਜ ਟੀਐੱਨ ਦੂਬੇ ਨੇ ਦੱਸਿਆ ਕਿ ਵੈਨ ’ਚ 16 ਜਣੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਵੈਨ ’ਚ ਸਵਾਰ ਸਾਰੇ ਲੋਕ ਲਖੀਮਪੁਰ ਜ਼ਿਲ੍ਹੇ ਦੇ ਸਿੰਗਾਹੀ ਥਾਣੇ ਨਾਲ ਸਬੰਧਤ ਇਲਾਕੇ ਦੇ ਰਹਿਣ ਵਾਲੇ ਹਨ ਤੇ ਉਹ ਬੀਤੇ ਦਿਨ ਕਿਛੌਛਾ ਦਰਗਾਹ ’ਚ ਜ਼ਿਆਰਤ ਕਰਕੇ ਘਰ ਵਾਪਸ ਜਾ ਰਹੇ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਨੌਂ ਜ਼ਖ਼ਮੀਆਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

Latest News