Daily Suraj

ਪੰਜਾਬੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀ ’ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ

25 Oct, 2021 05:30 AM

ਸਿਧਾਰਥਨਗਰ, 25 ਅਕਤੂਬਰ-ਯੂਪੀ ਵਿੱਚ ਮੈਡੀਕਲ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿਧਾਰਥਨਗਰ ਤੋਂ ਵਰਚੁਅਲੀ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ। 2329 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਮੈਡੀਕਲ ਕਾਲਜ ਸਿਧਾਰਥਨਗਰ, ਇਟਾਹ, ਹਰਦੋਈ, ਪ੍ਰਤਾਪਗੜ੍ਹ, ਫਤਿਹਪੁਰ, ਦਿਓਰੀਆ, ਮਿਰਜ਼ਾਪੁਰ ਤੇ ਜੌਨਪੁਰ ਜ਼ਿਲ੍ਹਿਆਂ ਵਿੱਚ ਸਥਿਤ ਹਨ। ਇਨ੍ਹਾਂ ਵਿੱਚੋਂ ਅੱਠ ਮੈਡੀਕਲ ਕਾਲਜਾਂ ਲਈ ਕੇਂਦਰੀ ਸਪਾਂਸਰਡ ਸਕੀਮਾਂ ਤਹਿਤ ਪ੍ਰਵਾਨਗੀ ਦਿੱਤੀ ਗਈ ਸੀ ਜਦੋਂਕਿ ਜੌਨਪੁਰ ਵਿਚਲੇ ਸਰਕਾਰੀ ਹਸਪਤਾਲ ਨੂੰ ਸੂਬਾ ਸਰਕਾਰ ਨੇ ਆਪਣੇ ਸਰੋਤਾਂ ਰਾਹੀਂ ਹੀ ਚਾਲੂ ਕੀਤਾ ਹੈ।

Latest News