Daily Suraj

ਪੰਜਾਬੀ

ਸਪਨਾ ਚੌਧਰੀ ਵਾਂਗ ਹੀ ਉਸ ਦੀ ਮਾਂ ਵੀ ਹੈ ਬਿਹਤਰੀਨ ਡਾਂਸਰ, ਬੇਟੀ ਨਾਲ ਇਸ ਗਾਣੇ 'ਤੇ ਲਾਏ ਠੁਮਕੇ

31 Dec, 2019 05:30 AM

ਹਰਿਆਣਵੀ ਡਾਂਸਰ, ਅਦਾਕਾਰਾ ਤੇ ਗਾਇਕਾ ਸਪਨਾ ਚੌਧਰੀ (Sapna Choudhary) ਨਾ ਸਿਰਫ਼ ਹਰਿਆਣਵੀ ਬਲਕਿ ਪੰਜਾਬੀ, ਭੋਜਪੁਰੀ ਤੇ ਬਾਲੀਵੁੱਡ 'ਚ ਵੀ ਆਪਣੇ ਡਾਂਸ ਦੇ ਜਲਵੇ ਬਿਖੇਰ ਚੁੱਕੀ ਹੈ। 'ਦੇਸੀ ਕੁਈਨ' ਸਪਨਾ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਟਿਕ ਟੌਕ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਆਏ ਦਿਨ ਸਪਨਾ ਆਪਣੀਆਂ ਨਵੀਆਂ ਤਸਵੀਰਾਂ ਔਸ਼ਰ ਵੀਡੀਓ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਕਰਦੀ ਹੈ। ਉਸ ਦੀਆਂ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਇਸੇ ਦਰਮਿਆਨ ਸਪਨਾ ਚੌਧਰੀ ਦੀ ਇਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਰਹੀ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਇਕ ਨਵੀਂ ਟਿਕ ਟੌਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਦੀ ਇਹ ਵੀਡੀਓ ਕਾਫ਼ੀ ਖ਼ਾਸ ਹੈ। ਇਸ ਵੀਡੀਓ 'ਚ ਸਪਨਾ ਆਪਣੀ ਮਾਂ ਨਾਲ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈਕਿ ਉਹ ਮਾਂ ਨਾਲ ਹਰਿਆਣਾ ਦੇ ਫੇਮ ਗਾਣੇ 'ਯੋ ਗਜਬਣ ਪਾਣੀ ਨੇ ਚਾਲੀ...' 'ਤੇ ਮਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਵੀਡੀਓ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

Posted By: Daily Suraj Bureau

Latest News