Daily Suraj

ਪੰਜਾਬੀ

ਲਾਪਤਾ 12 ਸਾਲਾ ਲੜਕੀ ਦੀ ਲਾਸ਼ ਬਰਾਮਦ, ਜਬਰ ਜਨਾਹ ਮਗਰੋਂ ਹੱਤਿਆ ਦਾ ਖ਼ਦਸ਼ਾ

03 Mar, 2021 05:30 AM

ਬੁਲੰਦਸ਼ਹਿਰ, 3 ਮਾਰਚ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ 12 ਸਾਲ ਦੀ ਲੜਕੀ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਇਕ ਟੋਏ ਵਿਚ ਦਫ਼ਨਾਈ ਹੋਈ ਹਾਲਤ ਵਿਚ ਮਿਲੀ। ਇਸ ਘਟਨਾ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ’ਤੇ ਇਕ ਵਾਰ ਫਿਰ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਹੋਵੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

Latest News