Daily Suraj

ਪੰਜਾਬੀ

ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਪੰਜਾਬ ਪੱਧਰੀ ਯੂਨੀਅਨ ਦਾ ਗਠਨ, ਤੇਜਿੰਦਰ ਢਿੱਲੋਂ ਬਣੇ ਪ੍ਰਧਾਨ

14 Dec, 2024 05:30 AM

ਪਟਿਆਲਾ : ਮਨਿਸਟ੍ਰੀਅਲ ਸਟਾਫ ਦੀ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਅੱਜ ਸਟੇਟ ਪੱਧਰੀ ਯੂਨੀਅਨ ਦਾ ਗਠਨ ਕਰ ਕੇ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪਟਿਆਲਾ, ਅੰਮ੍ਰਿਤਸਰ ਦੇ ਮਨਿਸਟ੍ਰੀਅਲ ਸਟਾਫ ਨੇ ਹਿੱਸਾ ਲਿਆ। ਇਸ ਦੌਰਾਨ ਤੇਜਿੰਦਰ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ, ਸਤਵਿੰਦਰ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਸ ਤੋਂ ਬਿਨਾਂ ਜਗਦੀਸ਼ ਠਾਕੁਰ ਚੇਅਰਮੈਨ, ਰਵਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਮਿੰਤ ਕੰਬੋਜ ਕੈਸ਼ੀਅਰ, ਜਤਿੰਦਰ ਸਿੰਘ ਕੰਬੋਜ ਪ੍ਰੈੱਸ ਸਕੱਤਰ, ਅਤੁਲ ਸ਼ਰਮਾ ਵਿੱਤ ਸਕੱਤਰ, ਸੰਜੇ ਸ਼ਰਮਾ ਸਕੱਤਰ, ਗੁਰਜਿੰਦਰਪਾਲ ਭਾਟੀਆ ਵਾਈਸ ਚੇਅਰਮੈਨ ਅਤੇ ਤੇਜਿੰਤਰ ਸਿੰਘ ਸਰਪ੍ਰਸਤ ਨਿਯੁਕਤ ਕੀਤੇ ਗਏ। ਇਨ੍ਹਾਂ ਸਭ ਮੈਂਬਰਾਂ ਵੱਲੋਂ ਇਸ ਵਿਭਾਗ ਦੇ ਮਨਿਸਟ੍ਰੀਅਲ ਕਾਡਰ ਦੇ ਹੱਕਾਂ ਲਈ ਡੱਟ ਕੇ ਲੜਨ ਤੇ ਸੰਘਰਸ਼ ਕਰਨ ਤਹੱਈਆ ਕੀਤਾ। ਪਟਿਆਲਾ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਪੰਜਾਬ ਬਾਡੀ ਦੀ ਚੋਣ ਲਈ ਉਕਤ ਨਾਵਾਂ ਦਾ ਪ੍ਰਸਤਾਵ ਰੱਖਿਆ ਤੇ ਸਭ ਵੱਲੋਂ ਇਨ੍ਹਾਂ ’ਤੇ ਸਰਬਸੰਮਤੀ ਜਤਾਉਂਦਿਆਂ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਸਟੇਟ ਪੱਧਰੀ ਯੂਨੀਅਨ ਦਾ ਗਠਨ ਕੀਤਾ। ਇਸ ਮੌਕੇ ਅੰਮ੍ਰਿਤਸਰ ਤੋਂ ਪਹੁੰਚੇ ਨਵ-ਨਿਯੁਕਤ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਪਸੀ ਇਕਜੁਟਤਾ ਅਤੇ ਆਪਣੇ ਹੱਕਾਂ ਲਈ ਸਟੇਟ ਪੱਧਰੀ ਯੂਨੀਅਨ ਦਾ ਗਠਨ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਵਿਚ ਮਨਿਸਟ੍ਰੀਅਲ ਕਾਡਰ ਭਾਵ ਕਲੈਰੀਕਲ ਸਟਾਫ ਦੇ ਹੱਕਾਂ ’ਤੇ ਸ਼ਰੇਆਮ ਡਾਕਾ ਮਾਰਿਆ ਜਾ ਰਿਹਾ ਹੈ। ਇਸ ਵਿਭਾਗ ਉੱਚ ਅਧਿਕਾਰੀਆਂ ਵੱਲੋਂ ਪਿਛਲੇ 4 ਸਾਲਾਂ ਤੋਂ ਕਲੈਰੀਕਲ ਸਟਾਫ ਦੀਆਂ ਪ੍ਰਮੋਸ਼ਨਾਂ ਜਾਣ-ਬੁੱਝ ਕੇ ਰੋਕੀਆਂ ਹੋਈਆਂ ਹਨ। ਇਹੀ ਨਹੀਂ ਦੂਜੇ ਵਿਭਾਗ ਦੇ ਸਟਾਫ ਨੂੰ ਡਾਇਰੈਕਟੋਰੇਟ ਦਫ਼ਤਰਾਂ ਵਿਚ ਉਨ੍ਹਾਂ ਦੀ ਸਿਰਾਂ ’ਤੇ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਅਲਾ ਤੇ ਅੰਮ੍ਰਿਤਸਰ ਵਿਚ ਸੁਪਰਡੈਂਟ, ਸੀਨੀਅਰ ਸਹਾਇਕ ਦੀਆਂ ਖਾਲੀ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਤੇ ਨਾ ਹੀ ਜੂਨੀਅਰ ਸਹਾਇਕਾਂ ਦੀ ਪਲੇਸਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਜਾਇਜ਼ ਤੇ ਮੰਗਾਂ ਲਈ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਮਨਿਸਟ੍ਰੀਅਲ ਕਾਡਰ ਦੀ ਪੰਜਾਬ ਪੱਧਰ ਦੀ ਯੂਨੀਅਨ ਦਾ ਗਠਨ ਕੀਤਾ ਹੈ। ਅੰਮ੍ਰਿਤਸਰ ਤੋਂ ਪਹੁੰਚੇ ਜਗਦੀਸ਼ ਠਾਕੁਰ ਨੇ ਕਿਹਾ ਕਿ ਪ੍ਰਮੋਸ਼ਨਾਂ ਸਮੇਤ ਹੋਰ ਮੁੱਖ ਮੰਗਾਂ ਜੇਕਰ ਨਾ ਮੰਨੀਆਂ ਗਈਆਂ ਤਾਂ ਉਹ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢਣਗੇ। ਅਖੀਰ ’ਚ ਨਵ-ਨਿਯਕਤ ਜਨਰਲ ਸਕੱਤਰ ਸਤਵਿੰਦਰ ਸਿੰਘ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਸਮੁੱਚੀ ਯੂਨੀਅਨ ਅਤੇ ਮਨਿਸਟ੍ਰੀਅਲ ਕਾਡਰ ਨੂੰ ਇਕਜੁਟ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਪੁਨ ਸ਼ਰਮਾ, ਸੁੱਚਾ ਸਿੰਘ, ਬਿਕਰਮ ਸਿੰਘ, ਮਨਜਿੰਦਰ ਸਿੰਘ, ਭੁਪਿੰਦਰ ਯਾਦਵ, ਹਿੰਮਤ ਸਿੰਘ, ਰੋਹਿਤ ਕੁਮਾਰ, ਜਸਵਿੰਦਰ ਸਿੰਘ, ਰਿਸ਼ੀ ਦੁਬੇ, ਸਾਹਿਲ ਕੁਮਾਰ ਆਦਿ ਹਾਜ਼ਰ ਸਨ।

Posted By: Daily Suraj Bureau

Latest News