Daily Suraj

ਪੰਜਾਬੀ

ਬੰਗਲਾਦੇਸ਼ ਦੇ ਸਕੱਤਰੇਤ 'ਚ ਲੱਗੀ ਭਿਆਨਕ ਅੱਗ, ਸਰਕਾਰੀ ਦਸਤਾਵੇਜ਼ ਸੜ ਕੇ ਸੁਆਹ

26 Dec, 2024 05:30 AM

ਢਾਕਾ - ਢਾਕਾ ਵਿੱਚ ਬੰਗਲਾਦੇਸ਼ ਸਕੱਤਰੇਤ ਦੀ ਇੱਕ ਵੱਡੀ ਇਮਾਰਤ ਵਿੱਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸਰਕਾਰੀ ਦਸਤਾਵੇਜ਼ ਨਸ਼ਟ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਘਟਨਾ ਨੂੰ ਸਰਕਾਰੀ ਦਸਤਾਵੇਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬੰਗਲਾਦੇਸ਼ ਸਕੱਤਰੇਤ ਦੀ ਇਮਾਰਤ ਨੰਬਰ ਸੱਤ 'ਚ ਅੱਗ ਲੱਗ ਗਈ ਅਤੇ ਕਰੀਬ ਛੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਮੁਤਾਬਕ ਨੌ ਮੰਜ਼ਿਲਾ ਇਮਾਰਤ ਵਿੱਚ ਸੱਤ ਮੰਤਰਾਲੇ ਮੌਜੂਦ ਹਨ। ਵੀਰਵਾਰ ਸਵੇਰੇ ਹਾਈ ਸਕਿਓਰਿਟੀ ਕੰਪਲੈਕਸ 'ਚ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੀ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Latest News