Daily Suraj

ਪੰਜਾਬੀ

ਬਾਦਲਾਂ ਦੇ ਘਰ ਤੇ ਕੋਰੋਨਾ ਦਾ ਸਾਇਆ, ਦਿੱਲੀ ਰਵਾਨਾ ਹੋਣਗੇ ਸੀਨੀਅਰ ਬਾਦਲ

18 Mar, 2021 05:30 AM

ਚੰਡੀਗੜ੍ਹ, 18 ਮਾਰਚ - ਸੁਖਬੀਰ ਸਿੰਘ ਬਾਦਲ ਦਿ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਘਰ ਦੇ ਰਸੋਈਏ ਰਵੀ ਅਤੇ ਉਨ੍ਹਾਂ ਦੀ ਮਾਤਾ ਸੀਤੋ ਵੀ ਹੁਣ ਕੋਰੋਨਾ ਪੌਜ਼ੇਟਿਵ ਦੱਸੇ ਜਾ ਰਹੇ ਹਨ।ਜਿਸ ਕਰਕੇ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਏ ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਕੱਲ੍ਹ ਚਾਰਟਰਡ ਪਲੇਨ ਦੇ ਰਾਹੀਂ ਭਿਸੀਆਣਾ ਤੋਂ ਦਿੱਲੀ ਨੂੰ ਰਵਾਨਾ ਹੋਣਗੇ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਕਾਫ਼ੀ ਹੋ ਚੁੱਕੀ ਹੈ ਜਿਸ ਕਰਕੇ ਇਕ ਤਾਂ ਪਿੰਡ ਵਿਚ ਉਨ੍ਹਾਂ ਦੀ ਸਾਂਭ ਸੰਭਾਲ ਠੀਕ ਨਹੀਂ ਹੋ ਰਹੀ ਅਤੇ ਦੂਸਰਾ ਵੱਡਾ ਕਾਰਨ ਇਹ ਹੈ ਕਿ ਦੋ ਲੋਕ ਕਰਦੇ ਵਿੱਚੋਂ ਪਾਜ਼ਿਟਿਵ ਆਏ ਹਨ। ਜਿਸ ਕਰਕੇ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਦਿੱਲੀ ਨੂੰ ਰਵਾਨਾ ਹੋਣਗੇ।

Posted By: Daily Suraj Bureau

Latest News