Bigg Boss 13 : ਪਾਰਸ ਛਾਬੜਾ ਨੂੰ ਜੁੱਤੀਆਂ ਨਾਲ ਮਾਰਾਂਗੀ ਕਹਿਣ ਵਾਲੀ ਗਰਲਫ੍ਰੈਂਡ ਨੇ ਉਸ ਲਈ ਖ਼ਰੀਦੇ ਨਵੇਂ ਜੁੱਤੇ
ਨਵੀਂ ਦਿੱਲੀ : Bigg Boss 13 ਪਾਰਸ ਛਾਬੜਾ ਦੀ ਲਵ ਲਾਈਫ ਦੇ ਬਾਰੇ 'ਚ ਬਿੱਗ ਬੌਸ ਦੇ ਘਰ ਤੇ ਬਾਹਰ ਕਾਫ਼ੀ ਚਰਚਾ ਚੱਲ ਰਹੀ ਹੈ। ਪਾਰਸ ਛਾਬੜਾ ਦੀ ਗਰਲਫ੍ਰੈਂਡ ਆਕਾਂਸ਼ਾ ਪੁਰੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਹੈ ਕਿਉਂਕਿ ਪਾਰਸ ਤੇ ਮਾਹਿਰਾ ਸ਼ਰਮਾ ਦੀ ਨਜਦੀਕੀਆਂ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਆਕਾਂਸ਼ਾ ਨੇ ਵੀ ਕਿਹਾ ਕਿ ਮੈਨੂੰ ਮਾਹਿਰਾ ਤੇ ਪਾਰਸ ਦੇ ਮਜ਼ਬੂਤ ਬਾਂਡਿਂਗ ਤੋਂ ਅਪਸੈੱਟ ਹਾਂ। ਫਿਰ ਵੀ ਹੁਣ ਉਨ੍ਹਾਂ ਨੇ ਹਰ ਕੀਮਤ 'ਤੇ ਪਾਰਸ ਛਾਬੜਾ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਪਿਛਲੇ ਹਫ਼ਤੇ ਇਕ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਦੇ ਲਈ ਪਾਰਸ ਨੇ ਆਪਣੇ ਜੁੱਤੇ ਨਸ਼ਟ ਕਰ ਦਿੱਤੇ ਸੀ। ਇਸ ਦੇ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਆਕਾਂਸ਼ਾ ਨੇ ਉਨ੍ਹਾਂ ਲਈ ਨਵੇਂ ਜੁੱਤੇ ਖ਼ਰੀਦੇ। ਲਾਲ ਰੰਗ ਦੇ ਇਨ੍ਹਾਂ ਜੁੱਤਿਆਂ ਦੀ ਕੀਮਤ 70 ਹਜ਼ਾਰ ਰੁਪਏ ਹੈ। ਆਕਾਂਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜੁੱਤਿਆਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਆਕਾਂਸ਼ਾ ਨੇ ਕਿਹਾ ਕਿ ਪਾਰਸ ਛਾਬੜਾ ਨੂੰ ਇਸ ਜੁੱਤਿਆਂ ਨਾਲ ਮਾਰਾਂਗੀ।
Posted By: Daily Suraj Bureau