Daily Suraj

ਪੰਜਾਬੀ

ਇੰਸਪੈਕਟਰ ਬਣਨ ਤੇ ਐੱਸਐੱਸਪੀ ਤੇ ਡੀਸੀ ਨੇ ਮੇਜ਼ਰ ਸਿੰਘ ਨੂੰ ਲਗਾਏ ਸਟਾਰ

29 Jan, 2025 05:30 AM

ਕਲਾਨੌਰ: ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਰਹਿ ਚੁੱਕੇ ਸਬ ਇੰਸਪੈਕਟਰ ਮੇਜਰ ਸਿੰਘ ਦੇ ਇੰਸਪੈਕਟਰ ਬਣਨ ਤੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਦਾਯਮਾ ਅਤੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਇੰਸਪੈਕਟਰ ਬਣਨ ਦੇ ਸਟਾਰ ਲਗਾਏ ਗਏ। ਪੰਜਾਬ ਪੁਲਿਸ ਦੇ ਇੰਸਪੈਕਟਰ ਬਨਣ ਤੇ ਮੇਜ਼ਰ ਸਿੰਘ ਵੱਲੋਂ ਡੀਜੀਪੀ ਪੰਜਾਬ ਤੋਂ ਇਲਾਵਾ ਉਹਨਾਂ ਨੂੰ ਇੰਸਪੈਕਟਰ ਬਣਨ ਉਪਰੰਤ ਸਟਾਰ ਲਗਾਉਣ ਤੇ ਐੱਸਐੱਸਪੀ ਹਰੀਸ਼ ਦਾਯਮਾ ਅਤੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਬਣੇ ਮੇਜ਼ਰ ਸਿੰਘ ਨੇ ਕਿਹਾ ਕਿ ਉਹ ਪੁਲਿਸ ਵਿਭਾਗ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਿਆਈਆਂ ਨੂੰ ਖਤਮ ਕਰਕੇ ਕਾਨੂੰਨ ਦੀ ਪਾਲਣਾ ਕਰਨਗੇ।

Posted By: Daily Suraj Bureau

Latest News