Daily Suraj

ਪੰਜਾਬੀ

ਪਲਾਸਟੀਕ ਫ੍ਰੀ ਫਾਜ਼ਿਲਕਾ ਮੁਹਿੰਮ ਤਹਿਤ 250 ਕਿਲੋ ਪਲਾਸਟੀਕ ਦੇ ਲਿਫਾਫੇ ਕੀਤੇ ਜਬਤ

10 Dec, 2020 05:30 AM

ਫਾਜ਼ਿਲਕਾ 10 ਦਸੰਬਰ (ਪ.ਪ)ਨਗਰ ਕੋਂਸਲ ਫਾਜਿਲਕਾ ਦੇ ਪ੍ਰਬੰਧਕ ਸ਼੍ਰੀ ਕੇਸ਼ਵ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ੁਰੂ ਕੀਤੀ ਗਈ ਪਲਾਸਟੀਕ ਫ੍ਰੀ ਫਾਜਿਲਕਾ ਮੁਹਿੰਮ ਤਹਿਤ ਸ਼ਹਿਰ ਵਿੱਚ ਪਲਾਸਟੀਕ ਦੇ ਲਿਫਾਫੇ ਵੇਚਣ ਵਾਲੀਆਂ ਤੋਂ ਛਾਪੇਮਾਰੀ ਕਰਨ ਉਪਰੰਤ 250 ਕਿਲੋ ਪਲਾਸਟੀਕ ਦੇ ਲਿਫਾਫੇ ਬਜਾਰ ਵਿੱਚ ਜਾਣ ਤੋਂ ਰੋਕ ਕੇ ਜਬਤ ਕੀਤੇ ਗਏ ਅਤੇ 13 ਚਲਾਨ ਵੀ ਮੌਕੇ ਤੇ ਕੀਤੇ ਗਏ। ਇਸ ਮੋਕੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਾਜਿਲਕਾ ਸ਼੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਪੋਲੋਥੀਨ ਵੇਚਣ/ਇਸਤਮਾਲ ਕਰਣ ਵਾਲੀਆਂ ਅਤੇ ਸੋਲਿਡ ਵੇਸਟ ਰੂਲਜ 2016 ਦੀ ਉਲਘੰਣਾ ਕਰਨ ਵਾਲੀਆਂ ਖਿਲਾਫ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਸੈਂਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ, ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ, ਸੰਜੈ ਸਾਰਵਨ, ਟਾਰਜਨ ਟਾਂਕ, ਦੀਪਕ ਕੁਮਾਰ, ਨਾਨਕ ਚੰਦ ਹਾਜ਼ਰ ਰਹੇ।

Posted By: Daily Suraj Bureau

Latest News