Daily Suraj

ਪੰਜਾਬੀ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਹੋਇਆ ਕਰੋਨਾ

26 Oct, 2020 05:30 AM

ਮੁੰਬਈ, 26 ਅਕਤੂਬਰਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕਰੋਨਾ ਪੀੜਤ ਹੋ ਗਏ ਹਨ ਅਤੇ ਡਾਕਟਰਾਂ ਦੀ ਸਲਾਹ ’ਤੇ ਉਹ ਇਥੋਂ ਦੇ ਇਕ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਇਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨੇ ਕਿਹਾ, ‘‘ ਮੈਨੂੰ ਕਰੋਨਾ ਦੀ ਲਾਗ ਲਗ ਗਈ ਹੈ। ਅਹਿਤਿਆਤ ਵਜੋਂ ਡਾਕਟਰਾਂ ਦੀ ਸਲਾਹ ’ਤੇ ਮੈਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਹੋ ਗਿਆ ਹਾਂ।’’

Latest News