Daily Suraj

ਪੰਜਾਬੀ

ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਏ

28 Dec, 2024 05:30 AM

ਨਾਭਾ : ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਪਿੰਡ ਰੋਹਟੀ ਬਸਤਾ ਸਿੰਘ ਵੱਲੋਂ ਨਾਭਾ ਦੇ ਨੇੜੇ ਨਹਿਰ ਦੇ ਪੁਲ ’ਤੇ ਲੰਗਰ ਲਗਾਏ ਗਏ, ਜੋ ਪਿਛਲੇ 35 ਸਾਲਾਂ ਤੋਂ ਜਾਰੀ ਹਨ। ਇਹ ਲੰਗਰ ਲਗਾਤਾਰ ਚਾਰ ਦਿਨ ਚੱਲਦਾ ਹੈ। ਇੱਥੇ ਪ੍ਰਸ਼ਾਦਾ, ਸਬਜ਼ੀ, ਖੀਰ, ਪ੍ਰਸ਼ਾਦ, ਬਰੈਡ ਪਕੌੜੇ ਅਤੇ ਚਾਹ ਆਦਿ ਦਾ ਲੰਗਰ ਦਿਨ-ਰਾਤ ਚੱਲਦਾ ਹੈ। ਲੰਗਰ ਲਈ ਪ੍ਰਸ਼ਾਦਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਤਿਆਰ ਹੁੰਦਾ ਹੈ। ਇਸ ਮੌਕੇ ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਸਰਪੰਚ ਗੁਰਧਿਆਨ ਸਿੰਘ, ਹਰਸਿਮਰਨ ਸਿੰਘ ਬੱਬਲ, ਰਣਜੀਤ ਸਿੰਘ ਬੱਬੂ, ਆਕਾਸ਼ਦੀਪ, ਮਨਜੀਤ ਨੰਬਰਦਾਰ, ਗੁਰਕੀਰਤ ਸਿੰਘ, ਕੁਲਦੀਪ ਮੈਂਬਰ, ਨਿਰਦੀਪ ਸਿੰਘ, ਗੱਗੀ ਮਾਨ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਮੋਹਨ ਆਦਿ ਹਾਜ਼ਰ ਸਨ।

Posted By: Daily Suraj Bureau

Latest News